ਜਨਮ ਦਿਨ ਦੀ ਪਾਰਟੀ ਦੌਰਾਨ ਲੱਗੀ ਅੱਗ, 5 ਦੀ ਮੌਤ ਤੇ ਇਕ ਜ਼ਖਮੀ

01/05/2019 11:51:48 AM

ਵਾਰਸਾ(ਭਾਸ਼ਾ)— ਉੱਤਰੀ ਪੋਲੈਂਡ ਦੇ ਕੋਸਜ਼ਾਲੀਨ ਸ਼ਹਿਰ 'ਚ ਇਕ ਕਮਰੇ 'ਚ ਅੱਗ ਲੱਗਣ ਕਾਰਨ 5 ਕੁੜੀਆਂ ਝੁਲਸ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ। ਗ੍ਰਹਿ ਮੰਤਰੀ ਜੋਆਚਿਮ ਬਰੁਡਜ਼ਸਿੰਕੀ ਨੇ ਕਿਹਾ,''ਇਸ ਘਟਨਾ 'ਚ ਮਾਰੀਆਂ ਗਈਆਂ ਕੁੜੀਆਂ ਦੀ ਉਮਰ 15 ਸਾਲ ਹੈ, ਉਨ੍ਹਾਂ 'ਚੋਂ ਇਕ ਕੁੜੀ ਆਪਣਾ ਜਨਮ ਦਿਨ ਮਨਾ ਰਹੀ ਸੀ।''
ਅੱਗ ਬੁਝਾਊ ਵਿਭਾਗ ਦੇ ਬੁਲਾਰੇ ਤੋਮਾਸਜ ਕੁਬੈਕ ਨੇ ਔਰਤਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ,''ਬੁਰੀ ਤਰ੍ਹਾਂ ਝੁਲਸੇ ਇਕ ਨੌਜਵਾਨ ਨੂੰ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਹੈ।'' ਜ਼ਖਮੀ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ।