ਮੈਕਸੀਕੋ 'ਚ ਪ੍ਰਵਾਸੀਆਂ ਨਾਲ ਭਰੀ ਵੈਨ ਨਾਲ ਵੱਡਾ ਹਾਦਸਾ, ਬੱਚੇ ਸਣੇ 5 ਦੀ ਮੌਤ, 18 ਜ਼ਖ਼ਮੀ

07/29/2023 10:17:21 AM

ਮੈਕਸੀਕੋ ਸਿਟੀ (ਭਾਸ਼ਾ)- ਮੈਕਸੀਕੋ ਦੇ ਦੱਖਣੀ ਖਾੜੀ ਤੱਟ 'ਤੇ ਇਕ ਵੈਨ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿਚ ਸਵਾਰ ਹੋਂਡੂਰਾਸ ਦੇ 5 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 18 ਲੋਕ ਹੋਰ ਜ਼ਖ਼ਮੀ ਹੋ ਗਏ। ਮੈਕਸੀਕੋ ਦੇ 'ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ' ਨੇ ਇਹ ਜਾਣਕਾਰੀ ਦਿੱਤੀ। 'ਨੈਸ਼ਨਲ ਇੰਮੀਗ੍ਰੇਸ਼ਨ ਇੰਸਟੀਚਿਊਟ' ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਔਰਤਾਂ ਅਤੇ 2 ਸਾਲਾ ਇਕ ਬੱਚਾ ਵੀ ਸ਼ਾਮਲ ਹੈ। ਜ਼ਖ਼ਮੀਆਂ ਵਿਚ ਵੀ ਘੱਟੋ-ਘੱਟ 6 ਬੱਚੇ ਸ਼ਾਮਲ ਹਨ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਦੀ ਹੁਸ਼ਿਆਰੀ ਕਾਰਨ ਫਰਾਂਸ ਪੁਲਸ ਨੇ ਡੌਂਕੀ ਲਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਜਿਸ ਤਰ੍ਹਾਂ ਦੀ ਵੈਨ ਵਿਚ ਇਹ 23 ਪ੍ਰਵਾਸੀ ਸਵਾਰ ਸਨ, ਉਸ ਦਾ ਇਸਤੇਮਾਲ ਦੱਖਣੀ ਮੈਕਸੀਕੋ ਵਿਚ ਲੋਕਾਂ ਨੂੰ ਲਿਜਾਣ ਅਤੇ ਪ੍ਰਵਾਸੀਆਂ ਦੀ ਤਸਕਰੀ ਲਈ ਅਕਸਰ ਕੀਤਾ ਜਾਂਦਾ ਹੈ। 'ਨੈਸ਼ਨਲ ਇੰਮੀਗ੍ਰੇਸ਼ਨ ਇੰਸਟੀਚਿਊਟ' ਵੱਲੋਂ ਮੁਹੱਈਆ ਕਰਾਈਆਂ ਗਈਆਂ ਤਸਵੀਰਾਂ ਵਿਚ ਅਜਿਹਾ ਲੱਗ ਰਿਹਾ ਹੈ ਕਿ ਵੈਨ ਹਾਈਵੇ 'ਤੇ ਫਿਸਲ ਕੇ ਪਲਟ ਗਈ। ਇਹ ਹਾਦਸਾ ਵੀਰਵਾਰ ਨੂੰ ਖਾੜੀ ਤੱਟੀ ਰਾਜ ਤਬਾਸਕੋ ਵਿਚ ਕਾਰਡੇਨਸ ਸ਼ਹਿਰ ਦੇ ਨੇੜੇ ਹਾਈਵੇਅ 'ਤੇ ਵਾਪਰਿਆ।

ਇਹ ਵੀ ਪੜ੍ਹੋ: ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖ ਨਾਲ ਤੜਫਦੀ ਭਾਰਤੀ ਵਿਦਿਆਰਥਣ ਦੀ ਭਾਲ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

cherry

This news is Content Editor cherry