ਜਾਪਾਨ ''ਚ 5.5 ਤੀਬਰਤਾ ਦਾ ਭੂਚਾਲ ਪਰ ਸੁਨਾਮੀ ਦੀ ਕੋਈ ਚਿਤਾਵਨੀ ਨਹੀਂ

05/05/2020 1:52:07 AM

ਟੋਕੀਓ - ਜਾਪਾਨ ਦੇ ਚਿਬਾ ਸੂਬੇ ਵਿਚ ਸੋਮਵਾਰ ਨੂੰ ਮੱਧ ਦਰਜੇ ਅਤੇ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੀਏਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ। ਜਾਪਾਨ ਦੇ ਭੂ-ਵਿਗਿਆਨਕ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ, ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ 10 ਵੱਜ ਕੇ 7 ਮਿੰਟ 'ਤੇ ਮਹਿਸੂਸ ਕੀਤੇ ਗਏ।

ਭੂਚਾਲ ਦਾ ਕੇਂਦਰ 35 ਡਿਗਰੀ ਉੱਤਰੀ ਅਤੇ 140.6 ਡਿਗਰੀ ਪੂਰਬ 'ਤੇ ਜ਼ਮੀਨ ਦੀ ਪਰਤ ਤੋਂ 50 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਜਾਣਕਾਰੀ ਮੁਤਾਬਕ, ਭੂਚਾਲ ਦੇ ਝਟਕਿਆਂ ਨਾਲ ਕਿਸੇ ਵੀ ਜਾਨ-ਮਾਲ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਅਤੇ ਹੁਣ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ। ਦੂਜੇ ਪਾਸੇ ਕੋਰੋਨਾਵਾਇਰਸ ਕਾਰਨ ਜਾਪਾਨ ਨੇ ਐਮਰਜੰਸੀ ਨੂੰ ਮਈ ਦੇ ਆਖਿਰ ਤੱਕ ਵਧਾ ਦਿੱਤਾ ਹੈ ਕਿਉਂਕਿ ਇਥੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।


Khushdeep Jassi

Content Editor

Related News