ਆਸਟ੍ਰੇਲੀਆ : ਤਾਨਾਮੀ ਡੈਜ਼ਰਟ 'ਚ ਲੱਗੇ ਭੂਚਾਲ ਦੇ ਝਟਕੇ

05/30/2019 2:36:26 PM

ਸਿਡਨੀ— ਆਸਟ੍ਰੇਲੀਆ ਦੀ ਉੱਤਰੀ ਟੈਰੇਟਰੀ 'ਚ ਅੱਜ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਜਾਣਕਾਰੀ ਮੁਤਾਬਕ ਤਾਨਾਮੀ ਡੈਜ਼ਰਟ 'ਚ ਦੁਪਹਿਰ 12 ਕੁ ਵਜੇ ਭੂਚਾਲ ਆਇਆ। ਵਿਲੋਵਰਾ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਸਨ ਪਰ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ।

ਜ਼ਿਕਰਯੋਗ ਹੈ ਕਿ ਵਿਲੋਵਰਾ ਉੱਤਰ-ਪੱਛਮ ਦੇ ਅਲਾਈਸ ਸਪਰਿੰਗਜ਼ ਇਲਾਕੇ ਤੋਂ 300 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਤਾਸ਼ੀਆਨਾ ਵਿਲੀਅਮਜ਼ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਹੀ ਸੀ ਤੇ ਭੂਚਾਲ ਆਉਣ 'ਤੇ ਉਸ ਦੇ ਘਰ ਦਾ ਛੱਤ ਦਾ ਪੱਖਾ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਗਿਆ ਤੇ ਉਹ ਕਾਫੀ ਘਬਰਾ ਗਈ।