ਕੈਨੇਡਾ : ਪੁਲਸ ਨੇ ਪਾਰਟੀ ਕਰਨ ਵਾਲਿਆਂ 'ਤੇ ਠੋਕਿਆ 47,000 ਡਾਲਰ ਦਾ ਜੁਰਮਾਨਾ

12/01/2020 3:57:44 PM

ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਮਜਬੂਰ ਹੋ ਕੇ ਸਰਕਾਰ ਪਾਬੰਦੀਆਂ ਸਖ਼ਤ ਕਰਦੀ ਜਾ ਰਹੀ ਹੈ ਪਰ ਕੁਝ ਲੋਕਾਂ 'ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਮਿਸੀਸਾਗਾ ਵਿਚ ਪੁਲਸ ਨੇ ਕਈ ਲੋਕਾਂ ਨੂੰ ਪਾਰਟੀ ਕਰਦੇ ਫੜਿਆ ਤੇ ਭਾਰੀ ਜੁਰਮਾਨਾ ਠੋਕਿਆ। ਪੁਲਸ ਨੇ ਇਨ੍ਹਾਂ ਪਾਰਟੀ ਕਰਨ ਵਾਲਿਆਂ ਨੂੰ ਕੁੱਲ 47,000 ਡਾਲਰ ਦਾ ਜੁਰਮਾਨਾ ਠੋਕਿਆ। 

ਦੱਸਿਆ ਜਾ ਰਿਹਾ ਹੈ ਕਿ ਏਅਰਨਬ ਦੇ ਰੈਂਟਲ ਯੂਨਿਟ ਵਿਚ ਲਗਭਗ 60 ਲੋਕ ਇਕੱਠੇ ਹੋ ਕੇ ਪਾਰਟੀ ਕਰ ਰਹੇ ਸਨ। ਪੀਲ ਰੀਜਨਲ ਪੁਲਸ ਦੇ ਡਿਪਟੀ ਚੀਫ ਮੁਤਾਬਕ ਐਤਵਾਰ ਨੂੰ ਪੁਲਸ ਨੇ ਅੱਧੀ ਰਾਤ ਨੂੰ 12.30 ਵਜੇ ਇਸ ਪਾਰਟੀ ਵਿਚ ਛਾਪਾ ਮਾਰਿਆ। ਪੁਲਸ ਨੂੰ ਦੇਖਦਿਆਂ ਕਈ ਲੋਕ ਇੱਥੋਂ ਫਰਾਰ ਹੋ ਗਏ ਤੇ ਕਈ ਪੁਲਸ ਦੇ ਹੱਥੀਂ ਚੜ੍ਹੇ। ਪੁਲਸ ਨੇ 27 ਲੋਕਾਂ ਨੂੰ 880 ਡਾਲਰ (ਹਰੇਕ ਨੂੰ) ਦਾ ਜੁਰਮਾਨਾ ਠੋਕਿਆ ਅਤੇ ਪਾਰਟੀ ਹੋਸਟ ਕਰਨ ਵਾਲੇ ਦੋ ਵਿਅਕਤੀਆਂ ਨੂੰ 10 ਡਾਲਰ ਦਾ ਜੁਰਮਾਨਾ ਅਤੇ ਸੰਮਣ ਜਾਰੀ ਕੀਤੇ ਹਨ। ਪਾਰਟੀ ਕਰਨ ਵਾਲਿਆਂ ਵਿਚ ਵਧੇਰੇ 20 ਸਾਲਾ ਦੇ ਨੌਜਵਾਨ ਸਨ। 

ਪੁਲਸ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਕੋਰਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਸਮੱਸਿਆ ਦਾ ਹੱਲ ਕੱਢਣ ਵਿਚ ਅਜੇ ਸਮਾਂ ਲੱਗੇਗਾ ਪਰ ਲੋਕ ਕੋਰੋਨਾ ਪਾਬੰਦੀਆਂ ਤੋੜਦੇ ਹੋਏ ਇਕੱਠੇ ਹੋ ਰਹੇ ਹਨ ਅਤੇ ਵਾਇਰਸ ਨੂੰ ਹੋਰ ਫੈਲਣ ਦਾ ਮੌਕਾ ਦੇ ਰਹੇ ਹਨ। 


Lalita Mam

Content Editor

Related News