ਸਿੰਗਾਪੁਰ ''ਚ 46 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ''ਚ

07/14/2020 6:04:27 PM

ਸਿੰਗਾਪੁਰ- ਸਿੰਗਾਪੁਰ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 347 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 7 ਭਾਈਚਾਰਕ ਪੱਧਰ ਦੇ ਅਤੇ ਦੋ ਮਾਮਲੇ ਬਾਹਰ ਤੋਂ ਆਏ ਹਨ। 
ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 46,630 ਹੋ ਗਈ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚੋਂ ਵਧੇਰੇ ਵਿਦੇਸ਼ੀ ਕਾਮੇ ਹਨ ਜੋ ਡੋਰਮੈਟਰੀ ਵਿਚ ਰਹਿੰਦੇ ਹਨ। 7 ਭਾਈਚਾਰਕ ਮਾਮਲਿਆਂ ਵਿਚੋਂ ਇਕ ਸਿੰਗਾਪੁਰ ਦਾ ਨਾਗਰਿਕ ਹੈ ਤੇ 6 ਵਿਦੇਸ਼ੀ ਨਾਗਰਿਕ ਹਨ, ਜਿਨ੍ਹਾਂ ਕੋਲ ਕੰਮ ਕਰਨ ਦਾ ਵੀਜ਼ਾ ਹੈ। ਮੰਤਰਾਲੇ ਨੇ ਦੱਸਆ ਕਿ ਬਾਹਰ ਤੋਂ ਆਏ ਮਾਮਲਿਆਂ ਵਿਚੋਂ ਸਿੰਗਾਪੁਰ ਪੁੱਜਣ ਦੇ ਬਾਅਦ ਉਨ੍ਹਾਂ ਨੂੰ ਘਰ ਵਿਚ ਰਹਿਣ ਦਾ ਨੋਟਿਸ ਦਿੱਤਾ ਗਿਆ।

347 ਨਵੇਂ ਮਾਮਲਿਆਂ ਨਾਲ ਸਿੰਗਾਪੁਰ ਵਿਚ ਕੋਵਿਡ-19 ਦੀ ਗਿਣਤੀ 46,630 ਹੋ ਗਈ ਹੈ। ਵਾਇਰਸ ਕਾਰਨ ਦੇਸ਼ ਵਿਚ ਹੁਣ ਤਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਕੰਪਨੀ ਵਿਚ ਕੋਰੋਨਾ ਦੇ 3 ਨਵੇਂ ਮਾਮਲੇ ਆਉਣ ਦੇ ਬਾਅਦ ਮੰਤਰਾਲੇ ਨੇ ਉਸ ਨੂੰ 14 ਦਿਨਾਂ ਤਕ ਆਪਣਾ ਕੰਪਲੈਕਸ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਕੰਪਨੀ ਨੂੰ ਸੁਰੱਖਿਅਤ ਪ੍ਰਬੰਧ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਵੀ ਪਾਇਆ ਗਿਆ। 

Lalita Mam

This news is Content Editor Lalita Mam