ਇਟਲੀ ''ਚ 4,564 ਬੱਚੇ ਹੋਏ ਕੋਰੋਨਾ ਦੇ ਸ਼ਿਕਾਰ, 4 ਦੀ ਮੌਤ

06/11/2020 9:06:08 AM

ਰੋਮ- ਇਟਲੀ ਵਿਚ ਨਾਗਰਿਕ ਸੁਰੱਖਿਆ ਵਿਭਾਗ ਦੀ ਤਕਨੀਕੀ ਅਤੇ ਵਿਗਿਆਨੀ ਕਮੇਟੀ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਹੁਣ ਤੱਕ 4,564 ਬੱਚੇ ਇਸ ਦੀ ਲਪੇਟ ਵਿਚ ਹਨ। ਵਾਇਰਸ ਪੀੜਤ ਬੱਚਿਆਂ ਵਿਚੋਂ ਜ਼ਿਆਦਾਤਰ 7 ਤੋਂ 17 ਸਾਲ ਦੇ ਹਨ, ਹਾਲਾਂਕਿ ਬੀਮਾਰੀ ਕਾਰਨ ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 7 ਸਾਲ ਤੋਂ ਘੱਟ ਸੀ।

 
ਸਾਰੇ ਵਾਇਰਸ ਪੀੜਤ ਬੱਚਿਆਂ ਨੂੰ ਘਰ ਵਿਚ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਗਈ ਸਿਰਫ 100 ਬੱਚਿਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਸੀ। ਕਰ ਸਕੂਲਾਂ ਨੂੰ ਬੰਦ ਨਾ ਕੀਤਾ ਗਿਆ ਹੁੰਦਾ ਤਾਂ ਵਾਇਰਸ ਪੀੜਤ ਬੱਚਿਆਂ ਦੀ ਗਿਣਤੀ ਕਿਤੇ ਵਧੇਰੇ ਹੋ ਸਕਦੀ ਸੀ। ਇਟਲੀ ਵਿਚ ਕੋਰੋਨਾ ਦੇ 23,5,763 ਮਾਮਲੇ ਆਏ ਹਨ ਅਤੇ 34,114 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਟਲੀ ਵਿਚ ਜ਼ਿੰਦਗੀ ਮੁੜ ਲੀਹਾਂ 'ਤੇ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਨੂੰ ਕੁਝ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ।

Lalita Mam

This news is Content Editor Lalita Mam