ਰੂਸੀ ਹਮਲੇ ''ਚ 45 ਸੀਰੀਆਈ ਵਿਧਰੋਹੀਆਂ ਦੀ ਮੌਤ

09/24/2017 9:29:06 PM

ਬੇਰੂਤ— ਸੀਰੀਆ ਦੇ ਉੱਤਰ ਪੱਛਮੀ ਇਲਾਕੇ ਇਦਲਿਬ 'ਚ ਰੂਸ ਦੇ ਹਵਾਈ ਹਮਲੇ 'ਚ ਵਿਧਰੋਹੀ ਗੁੱਟ ਦੇ 45 ਮੈਂਬਰ ਮਾਰੇ ਗਏ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬੀਤੇ ਦਿਨ ਹੋਏ ਹਮਲੇ 'ਚ ਫਲਾਇਕ ਅਲ ਸ਼ਾਮ ਵਿਧਰੋਹੀ ਸਮੂਹ ਦੇ ਮੈਂਬਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਸੀ, ਜਦਕਿ ਇਸ ਸਮੂਹ ਨੇ ਕਜ਼ਾਕਿਸਤਾਨ ਦੀ ਰਾਜਦਾਨੀ ਅਸਤਾਨਾ 'ਚ ਮਾਸਕੋ ਦੀ ਅਗਵਾਈ 'ਚ ਸ਼ਾਂਤੀ ਵਾਰਤਾ 'ਚ ਹਿੱਸਾ ਲਿਆ ਸੀ। ਆਬਜ਼ਰਵੇਟਰੀ ਨੇ ਸ਼ੁਰੂਆਤ 'ਚ ਮ੍ਰਿਤਕਾਂ ਦੀ ਗਿਣਤੀ ਘੱਟ ਦੱਸੀ ਸੀ। ਫਲਾਇਕ ਅਲ ਸ਼ਾਮ ਇਕ ਇਸਲਾਮੀ ਵਿਧਰੋਹੀ ਸਮੂਹ ਹੈ, ਜਿਸ ਨੂੰ ਮੁਸਲਿਮ ਬ੍ਰਦਰਹੁੱਡ ਮੂਵਮੈਂਟ ਦੇ ਨੇੜੇ ਸਮਝਿਆ ਜਾਂਦਾ ਹੈ। ਫਲਾਇਕ ਅਲ ਸ਼ਾਮ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਅਸਤਾਨਾ 'ਚ ਸ਼ਾਂਤੀ ਵਾਰਤਾ 'ਚ ਹਿੱਸਾ ਲੈਣ ਦੇ ਬਾਵਜੂਦ ਸਮੂਹ ਦੇ ਦਫਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।