ਦੱਖਣੀ ਕੋਰੀਆ ''ਚ 24 ਘੰਟਿਆਂ ਦੌਰਾਨ ਕੋਰੋਨਾ ਦੇ 45 ਨਵੇਂ ਮਾਮਲੇ ਆਏ

06/30/2020 2:15:28 PM

ਸਿਓਲ- ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 43 ਮਾਮਲੇ ਦਰਜ ਹੋਣ ਨਾਲ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 12,800 ਹੋ ਗਈ। ਹਾਲ ਦੇ ਹਫਤਿਆਂ ਵਿਚ ਲਗਾਤਾਰ ਛੋਟੇ ਸਮੂਹਾਂ ਵਿਚ ਵਾਇਰਸ ਅਤੇ ਬਾਹਰ ਤੋਂ ਆਏ ਮਾਮਲਿਆਂ ਕਾਰਨ ਰੋਜ਼ਾਨਾ ਦੇ ਮਾਮਲੇ 30 ਅਤੇ 60 ਵਿਚਕਾਰ ਆ ਰਹੇ ਹਨ।

ਨਵੇਂ ਮਾਮਲਿਆਂ ਵਿਚ 20 ਬਾਹਰ ਤੋਂ ਆਏ ਲੋਕ ਹਨ। ਦੋਹਾਂ ਦਾ ਸਾਂਝਾ ਅੰਕੜਾ 1,582 ਹੈ। ਛੋਟੇ ਸਮੂਹਾਂ ਵਿਚ ਵਾਇਰਸ ਦਾ ਸਬੰਧ ਕਈ ਚਰਚਾਂ ਦੇ ਧਾਰਮਿਕ ਸਮਾਰੋਹਾਂ ਤੋਂ ਆਏ ਹਨ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 282 'ਤੇ ਹੀ ਸਥਿਰ ਹੈ। ਦੇਸ਼ ਵਿਚ ਮੌਤ ਦਰ 2.20 ਫੀਸਦੀ ਹੈ। ਦੇਸ਼ ਵਿਚ 108 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਤੱਕ 11,537 ਲੋਕ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਬੀਮਾਰੀ ਨਾਲ ਠੀਕ ਹੋਣ ਦੀ ਦਰ 90.1 ਫੀਸਦੀ ਹੈ। 


ਦੇਸ਼ ਵਿਚ 3 ਜਨਵਰੀ ਤੋਂ ਹੁਣ ਤੱਕ 12.7 ਲੱਖ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਵਿਚ 12,40,157 ਲੋਕ ਨੈਗੇਟਿਵ ਪਾਏ ਗਏ ਅਤੇ 20,809 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। 

Lalita Mam

This news is Content Editor Lalita Mam