ਮੌਜ਼ੰਬੀਕ ''ਚ ਸਮੁੰਦਰੀ ਤੂਫਾਨ, 41 ਮਰੇ

05/02/2019 10:25:34 PM

ਸੰਯੁਕਤ ਰਾਸ਼ਟਰ— ਦੱਖਣੀ ਅਫਰੀਕੀ ਦੇਸ਼ ਮੌਜ਼ੰਬੀਕ ਵਿਖੇ ਆਏ ਸਮੁੰਦਰੀ ਤੂਫਾਨ ਕਾਰਨ ਵੀਰਵਾਰ 41 ਵਿਅਕਤੀਆਂ ਦੀ ਮੌਤ ਹੋ ਗਈ। ਯੂ. ਐੱਨ. ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੇ ਇਕ ਬੁਲਾਰੇ ਨੇ ਦੱਸਿਆ ਕਿ 200 ਤੋਂ ਵੱਧ ਵਿਅਕਤੀ ਜ਼ਖਮੀ ਵੀ ਹੋਏ ਹਨ। 37 ਹਜ਼ਾਰ ਤੋਂ ਵੱਧ ਘਰਾਂ ਨੂੰ ਨੁਕਸਾਨ ਵੀ ਪੁੱਜਾ ਹੈ। 80 ਫੀਸਦੀ ਫਸਲ ਨੂੰ ਨੁਕਸਾਨ ਹੋਇਆ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਕਿਹਾ ਕਿ ਕੈਨੇਥ ਚੱਕਰਵਾਤ ਨਾਲ ਕੋਮੋਰੋਸ 'ਚ ਵੀ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਦਫਤਰ ਨੇ ਇਹ ਵੀ ਦੱਸਿਆ ਹੈ ਕਿ ਮੌਜ਼ੰਬਿਕ 'ਚ ਘੱਟ ਤੋਂ ਘੱਟ 37700 ਘਰ ਨੁਕਸਾਨੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਕਰਮਚਾਰੀਆਂ ਨੇ ਪ੍ਰਭਾਵਿਤ ਇਲਾਕਿਆਂ 'ਚ ਪੀੜਤ ਪਰਿਵਾਰਾਂ ਲਈ ਤਿਰਪਾਲ, ਪਰਿਵਾਰ ਕਿੱਟ, ਟੈਂਟ ਤੇ ਸਾਫ ਪਾਣੀ ਸਪਲਾਈ ਕੀਤਾ ਹੈ।

Baljit Singh

This news is Content Editor Baljit Singh