ਲੰਡਨ : ਬਰੈਂਟ ਦੇ ਇੱਕ ਘਰ ''ਚ ਛਾਪੇਮਾਰੀ ਦੌਰਾਨ ਮਿਲੇ 400 ਭੰਗ ਦੇ ਪੌਦੇ

06/02/2020 3:54:25 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਕਹਿੰਦੇ ਹਨ ਕਿ ਮਾੜਾ ਸਮਾਂ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ। ਇਹੋ ਜਿਹਾ ਹੀ ਇੱਕ ਭੰਗ (ਸੁੱਖੇ) ਦੇ ਬੂਟੇ ਉਗਾਉਣ ਵਾਲ਼ਿਆਂ ਨਾਲ਼ ਵਾਪਰਿਆ। ਪੁਲਸ ਕਿਸੇ ਹੋਰ ਦੇ ਘਰ ਗੜਬੜੀ ਦਾ ਮਸਲਾ ਸੁਲਝਾਉਣ ਆਈ ਸੀ ਪਰ ਇੱਕ ਘਰ ਵਿੱਚ 60 ਤੋਂ 80 ਪੌਦਿਆਂ ਨਾਲ ਭਰੇ ਛੇ ਕਮਰੇ ਮਿਲਣ 'ਚ ਵੀ ਕਾਮਯਾਬੀ ਹਾਸਲ ਕਰ ਲਈ। ਇਸ ਕਾਰਵਾਈ ਵਿੱਚ ਅੰਦਾਜ਼ਨ 400 ਭੰਗ ਦੇ ਪੌਦੇ ਲਗਾਉਣ ਵਾਲੀ ਇੱਕ ਵੱਡੀ "ਭੰਗ ਫੈਕਟਰੀ" ਨੂੰ ਪੁਲਸ ਨੇ ਲੱਭ ਲਿਆ ਹੈ।

 

ਬਰੈਂਟ ਇਲਾਕੇ ਦੇ ਇਸ ਘਰ ਦੇ ਹਰੇਕ ਕਮਰੇ ਵਿੱਚ 60 ਤੋਂ 80 ਕੈਨਾਬਿਸ (ਭੰਗ) ਦੇ ਪੌਦੇ ਸਨ ਜਿਨ੍ਹਾਂ ਨੂੰ ਪਾਣੀ ਅਤੇ ਰੋਸ਼ਨੀ ਦੀ ਵਰਤੋਂ ਕਰਕੇ ਉਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਭੰਗ ਦੀ ਕਾਸ਼ਤ, ਇੱਕ ਕਲਾਸ ਬੀ ਦੀ ਦਵਾਈ ਵਿੱਚ ਆਉਂਦੀ ਹੈ ਜੋ ਕਿ ਯੂ. ਕੇ .ਵਿੱਚ, ਨਾ ਤਾਂ ਨਿੱਜੀ ਵਰਤੋਂ ਲਈ ਅਤੇ ਨਾਂ ਹੀ  ਮੌਜੂਦਾ ਡਰੱਗ ਕਾਨੂੰਨਾਂ ਅਧੀਨ ਵੰਡ ਲਈ ਕਾਨੂੰਨੀ  ਹੈ। ਪੁਲਸ ਵੱਲੋਂ ਇਸ ਘਰ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Lalita Mam

This news is Content Editor Lalita Mam