ਬ੍ਰਿਸਬੇਨ ''ਚ ਸ਼ਖਸ ਨੂੰ ਮਿਲਿਆ ਦੁਰਲੱਭ ''ਸੋਨੇ ਦਾ ਸਿੱਕਾ''

10/21/2020 5:19:04 PM

ਬ੍ਰਿਸਬੇਨ (ਬਿਊਰੋ): ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ ਟ੍ਰੇਡਜ਼ਮੈਨ ਮੈਟਲ ਡਿਟੈਕਟਰ ਮਤਲਬ ਧਾਤ ਲੱਭਣ ਵਾਲੇ ਸ਼ਖਸ ਦੇ ਹੱਥ ਅਚਾਨਕ ਖਜ਼ਾਨਾ ਲੱਗ ਗਿਆ। ਸ਼ਖਸ ਨੇ ਸ਼ਨੀਵਾਰ ਰਾਤ ਆਪਣੇ ਸਥਾਨਕ ਖੇਤਰ ਦੀ ਖੋਜ ਕਰਦਿਆਂ ਇੱਕ ਬਹੁਤ ਹੀ ਮਹਿੰਗਾ ਅਤੇ ਦੁਰਲੱਭ ਸੋਨੇ ਦਾ ਸਿੱਕਾ ਲੱਭਿਆ। 40 ਸਾਲਾ ਵੇਨ ਰਿਆਨ ਸ਼ਹਿਰ ਭਰ ਵਿਚ ਲੁਕੇ ਹੋਏ ਖਜ਼ਾਨੇ ਲੱਭਣ ਲਈ ਮਸ਼ਹੂਰ ਹਨ, ਪਰ ਇਸ ਵਾਰ ਉਹਨਾਂ ਨੇ 1885 ਦਾ ਰਾਣੀ ਵਿਕਟੋਰੀਆ ਦੀ ਵਿਸ਼ੇਸ਼ਤਾ ਵਾਲਾ ਸੋਨੇ ਦਾ ਸਿੱਕਾ ਲੱਭਿਆ। 

ਵੇਨ ਕੁਝ ਰੁੱਖਾਂ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਦੀ ਖੋਜ ਕਰ ਰਿਹਾ ਸੀ ਜਦੋਂ ਉਸ ਦੀ ਮਸ਼ੀਨ ਜ਼ੋਰ-ਜ਼ੋਰ ਨਾਲ ਆਵਾਜ਼ ਕਰਨ ਲੱਗੀ।ਥੋੜ੍ਹੀ ਹੋਰ ਖੋਦਾਈ ਕਰਨ ਦੇ ਬਾਅਦ, ਵੇਨ ਨੂੰ ਇੱਕ 22 ਕੈਰਟ ਸੋਨੇ ਦਾ ਸਿੱਕਾ ਲੱਭਿਆ।ਉਸ ਨੇ ਕਿਹਾ,“ਜਦੋਂ ਮੈਂ ਪਹਿਲਾਂ ਇਸ ਨੂੰ ਬਾਹਰ ਕੱਢਿਆ ਤਾਂ ਮੈਂ ਸੋਚਿਆ ਕਿ ਇਹ ਇੱਕ ਡਾਲਰ ਦਾ ਸਿੱਕਾ ਹੈ ਅਤੇ ਫਿਰ ਮੈਂ ਇਸ ਨੂੰ ਆਪਣੇ ਅੰਗੂਠੇ ਨਾਲ ਸਾਫ ਕੀਤਾ ਤਾਂ ਇਹ ਮੇਰੇ ਲਈ ਬਿਲਕੁਲ ਇਕ ਝਟਕਾ ਸੀ।”

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੀ.ਐੱਮ. ਨੇ ਦਿੱਤੇ ਅਸਤੀਫਾ ਦੇਣ ਦੇ ਸੰਕੇਤ, ਦੱਸੀ ਇਹ ਵਜ੍ਹਾ

ਇਕੱਲੇ ਭਾਰ ਦੇ ਅਧਾਰ ਤੇ ਇਸ ਦੀ ਕੀਮਤ ਲਗਭਗ 650 ਡਾਲਰ ਹੈ ਪਰ ਨੀਲਾਮੀ ਕਰਤਾ ਰਿਕ ਕੋਲਮੈਨ ਮੁਤਾਬਕ, ਇਸ ਦੇ ਇਤਿਹਾਸਕ ਮਹੱਤਵ ਨੂੰ ਦੇਖਦਿਆਂ, ਇਸ ਦੀ ਕੀਮਤ ਬਹੁਤ ਜ਼ਿਆਦਾ ਹੈ।ਉਹਨਾਂ ਮੁਤਾਬਕ,"ਇਹ ਕੁਈਨਜ਼ਲੈਂਡ ਲਈ ਬਹੁਤ ਹੀ ਅਸਧਾਰਨ ਹੈ।'' ਅਸੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸ਼ਾਇਦ ਇਸ ਦੇ ਲਈ 1000 ਡਾਲਰ ਵਿਚ ਲਈ ਇੱਕ ਖਰੀਦਦਾਰ ਲੱਭਾਂਗੇ। 
 

Vandana

This news is Content Editor Vandana