4 ਪਹੀਆਂ ਵਾਲਾ ਵਾਹਨ ਜਦੋਂ ਅਚਾਨਕ ਹੀ ਚੱਲਣ ਲੱਗਾ 2 ਪਹੀਆਂ ''ਤੇ (ਵੀਡੀਓ)

11/17/2017 11:27:26 AM

ਕ੍ਰੋਏਸ਼ੀਆ(ਬਿਊਰੋ)— ਦੁਨੀਆ ਵਿਚ ਕਈ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਬਾਰੇ ਵਿਚ ਤੁਸੀਂ ਸੁਣਿਆ ਵੀ ਨਹੀਂ ਹੋਵੇਗਾ। ਅਜਿਹੀ ਹੀ ਇਕ ਘਟਨਾ ਹੋਈ ਦੱਖਣੀ-ਪੂਰਬੀ ਯੂਰੋਪ ਦੇ ਕ੍ਰੋਏਸ਼ੀਆ ਵਿਚ। ਇਥੇ ਹਾਈਵੇ 'ਤੇ ਇਕ ਟਰੱਕ ਚਾਲਕ ਆਪਣੀ ਮਸਤੀ ਵਿਚ ਟਰੱਕ ਚਲਾ ਰਿਹਾ ਸੀ ਕਿ ਅਚਾਨਕ ਹੀ ਉਸ ਦਾ ਟਰੱਕ 2 ਪਹੀਆਂ 'ਤੇ ਚੱਲਣਾ ਸ਼ੁਰੂ ਹੋ ਗਿਆ। ਡ੍ਰਾਈਵਰ ਨੇ ਟਰੱਕ ਨੂੰ ਕੰਟਰੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ। ਕੁੱਝ ਦੇਰ 2 ਪਹੀਆਂ 'ਤੇ ਚੱਲਣ ਤੋਂ ਬਾਅਦ ਟਰੱਕ ਖੁਦ ਹੀ ਸਾਧਾਰਨ ਗਤੀ ਵਿਚ ਆ ਗਿਆ ਪਰ ਕੁੱਝ ਮਿੰਟਾਂ ਬਾਅਦ ਟਰੱਕ ਫਿਰ ਇਸ ਤਰ੍ਹਾਂ ਹੀ 2 ਪਹੀਆਂ 'ਤੇ ਝੂਲਣ ਲੱਗਾ ਪਰ ਟਰੱਕ ਡ੍ਰਾਈਵਰ ਨੇ ਇਸ ਸਥਿਤੀ ਵਿਚ ਬਹੁਤ ਹੀ ਸਮਝਦਾਰੀ ਨਾਲ ਕੰਮ ਲਿਆ ਅਤੇ ਟਰੱਕ ਨੂੰ ਕਾਬੂ ਵਿਚ ਕੀਤਾ।
ਦਰਅਸਲ ਇਹ ਸਭ ਹੋਇਆ ਉਥੇ ਤੇਜ਼ ਚੱਲਣ ਵਾਲੀਆਂ ਹਵਾਵਾਂ ਕਾਰਨ। ਇਥੇ ਹਵਾਵਾਂ ਤੇਜ਼ ਗਤੀ ਨਾਲ ਚੱਲਦੀਆਂ ਹਨ ਅਤੇ ਜਿਸ ਸਮੇਂ ਦੀ ਇਹ ਘਟਨਾ ਹੈ, ਉਸ ਸਮੇਂ ਹਵਾਵਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਸੀ। ਟਰੱਕ ਦਾ ਕੰਟੇਨਰ ਖਾਲ੍ਹੀ ਸੀ, ਜੋ ਇਨ੍ਹਾਂ ਹਵਾਵਾਂ ਦੀ ਗਤੀ ਨੂੰ ਸਹਿਣ ਨਹੀਂ ਕਰ ਸਕਿਆ। ਇਸ ਪੂਰੀ ਘਟਨਾ ਨੂੰ ਟਰੱਕ ਦੇ ਪਿੱਛੇ ਚੱਲ ਰਹੇ ਇਕ ਹੋਰ ਵਾਹਨ ਚਾਲਕ ਨੇ ਆਪਣੇ ਮੋਬਾਇਲ ਫੋਨ ਵਿਚ ਕੈਦ ਕਰ ਲਿਆ। ਕ੍ਰੋਏਸ਼ੀਆ ਖੂਬਸੂਰਤ ਟਾਪੂਆਂ ਲਈ ਜਾਣਿਆ ਜਾਂਦਾ ਹੈ। ਸੈਲਾਨੀ ਹੀ ਇਸ ਦੇਸ਼ ਦਾ ਮੁੱਖ ਉਦਯੋਗ ਹਨ।