ਕੈਨੇਡਾ ''ਚ ਭਾਰਤੀ ਪਰਿਵਾਰ ''ਤੇ ਸਰਕਾਰ ਨਾਲ ਕਰੋੜਾਂ ਡਾਲਰਾਂ ਦੀ ਠੱਗੀ ਦਾ ਦੋਸ਼

11/26/2020 10:05:39 AM

ਨਿਊਯਾਰਕ/ ਟੋਰਾਂਟੋ ( ਰਾਜ ਗੋਗਨਾ)— ਬੀਤੇ ਦਿਨ ਕੈਨੇਡਾ ਦੇ ਇਕ ਭਾਰਤੀ ਮੂਲ ਦੇ ਪਰਿਵਾਰ 'ਤੇ ਓਂਟਾਰੀਓ ਸਰਕਾਰ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਇਹ ਪਰਿਵਾਰ ਕੰਪਿਊਟਰ ਮਾਹਰ ਹੈ। ਸੰਜੇ ਮਦਾਨ ਨਾਂ ਦੇ ਭਾਰਤੀ ਵਿਅਕਤੀ ਦੇ ਦੋ ਬਾਲਗ ਬੇਟੇ ਹਨ। ਇਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੋਰੋਨਾ ਰਾਹਤ ਫੰਡਾਂ ਵਿਚ 11 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਹੈ। 

ਓਂਟਾਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਅਨੁਸਾਰ ਸੰਜੇ ਮਦਾਨ, ਸ਼ਾਲਿਨੀ ਮਦਾਨ, ਉਨ੍ਹਾਂ ਦੇ ਬੇਟੇ ਚਿੰਮਯਾ ਮਦਾਨ ਅਤੇ ਉੱਜਵਲ ਮਦਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਿੰਘ ਨੇ ਲੱਖਾਂ ਡਾਲਰ ਦੀ ਹੇਰਾਫੇਰੀ ਕੀਤੀ ਹੈ। ਕੋਰੋਨਾ ਰਾਹਤ ਫੰਡਾਂ ਵਿਚ ਇਸ ਕੋਰੋਨਾ ਮਹਾਮਾਰੀ ਦੌਰਾਨ ਇੰਨੇ ਵੱਡੇ ਦੋਸ਼ ਲੱਗਣੇ ਵਾਕਿਆ ਹੀ ਬਹੁਤ ਸ਼ਰਮਨਾਕ ਹਨ।
 

Lalita Mam

This news is Content Editor Lalita Mam