ਸਪੇਸ ’ਚ ਮਿਲੀਆਂ 4 ਰਹੱਸਮਈ ਆਕ੍ਰਿਤੀਆਂ, ਭਾਰਤ ਨਾਲ ਹੈ ਸਬੰਧ

07/10/2020 12:05:57 AM

ਸਿਡਨੀ, (ਇੰਟ.)–ਐਸਟ੍ਰੋਨਾਮਰਸ ਦੀ ਇਕ ਟੀਮ ਨੇ ਡੀਪ ਸਪੇਸ ’ਚ ਰੇਡੀਓ ਵੇਬਸ ਤੋਂ ਬਣੀਆਂ ਚਾਰ ਰਹੱਸਮਈ ਗੋਲ ਆਕ੍ਰਿਤੀਆਂ ਨੂੰ ਡਿਟੈਕਟ ਕੀਤਾ ਹੈ। ਇਨ੍ਹਾਂ ਨੂੰ ਆਸਟ੍ਰੇਲੀਅਨ ਸਕੇਵੇਅਰ ਕਿਲੋਮੀਟਰ ਏਰੇ ਪਾਥਫਾਇੰਡਰ ਨੇ ਈ. ਐੱਮ. ਯੂ. ਦੀ ਮਦਦ ਨਾਲ ਡਿਟੈਕਟ ਕੀਤਾ ਹੈ। ਇਨ੍ਹਾਂ ’ਚੋਂ ਇਕ ਆਕ੍ਰਿਤੀ ਭਾਰਤ ਦੀ ਟੈਲੀਸਕੋਪਟ ਡਾਟਾ ਤੋਂ ਮਿਲੀ ਹੈ। ਐਸਟ੍ਰੋਨਾਮਰਸ ਦੀ ਕਹਿਣਾ ਹੈ ਕਿ ਅਜਿਹਾ ਕੁਝ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਦੇਖਿਆ ਹੈ। ਬ੍ਰਹਿਮੰਡ ਦਾ ਮੈਪ ਉਨ੍ਹਾਂ ਲੁਕੇ ਹੋਏ ਕੋਨਿਆਂ ਦੀ ਖੋਜ ਕਰਨ ਲਈ ਬਣਿਆ ਹੈ ਜਿਥੇ ਕੋਈ ਟੈਲੀਸਕੋਪ ਨਹੀਂ ਪਹੁੰਚ ਸਕਿਆ ਹੈ। ਈ. ਐੱਮ. ਯੂ. ਨਾਲ ਅਜਿਹੀ ਰੇਡੀਓ ਵੇਬਲੈਂਥ ਦੀ ਸਟੱਡੀ ਕੀਤੀ ਜਾਵੇਗੀ, ਜਿਸ ਤੋਂ ਪਤਾ ਲੱਗੇਗਾ ਕਿ ਗਲੈਕਸੀ ਅਤੇ ਬ੍ਰਹਿਮੰਡ ਜਿਹੋ ਜਿਹਾ ਦਿਖਾਈ ਦੇ ਰਿਹਾ ਹੈ, ਉਹ ਓਹੋ ਜਿਹਾ ਕਿਵੇਂ ਬਣਿਆ।

ਇਕ ਆਬਜੈਕਟ ਭਾਰਤ ਦੇ ਡਾਟਾ ’ਚ ਮਿਲਿਆ
ਸੀ. ਐੱਸ. ਆਈ. ਆਰ. ਓ. ਐਸਟ੍ਰੋਨਾਮੀ ਐਂਡ ਸਪੇਸ ਸਾਇੰਸ ਅਤੇ ਵੈਸਟਰਨ ਸਿਡਨੀ ਯੂਨੀਵਰਸਿਟੀ ਲਈ ਐਸਟ੍ਰੋਫਿਜਿਕਸ ’ਚ ਅਪਲਾਈਡ ਡਾਟਾ ਸਾਇੰਸ ਦੇ ਪ੍ਰੋਫੈਸਰ ਰੇ ਨਾਰਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਈ. ਐੱਮ. ਯੂ. ਦੀ ਸਟੱਡੀ ਦੌਰਾਨ ਇਨ੍ਹਾਂ ਆਬਜੈਕਟਸ ਨੂੰ ਸਟੱਡੀ ਕੀਤਾ ਹੈ। ਈ. ਐੱਮ. ਯੂ. ’ਚ ਜੁਲਾਈ-ਨਵੰਬਰ 2019 ਦੌਰਾਨ ਐਸਕੈਪ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਖੋਜੇ ਗਏ ਆਬਜੈਕਟਸ ’ਚੋਂ ਤਿੰਨ ਰੇਡੀਓ ਟੈਲੀਸਕੋਪ ਦੀ ਮਦਦ ਨਾਲ ਦੇਖੇ ਗਏ। ਇਸ ਦੇ 36 ਡਿਸ਼ ਐਨਟੇਨਾ ਦੀ ਮਦਦ ਨਾਲ ਰਾਤ ਦੇ ਅਸਮਾਨ ’ਚ ਐਸਟ੍ਰੋਨਾਮਰਸ ਨੂੰ ਜਿਆਦਾ ਵੱਡਾ ਐਂਗਲ ਦੇਖਣ ਨੂੰ ਮਿਲਦਾ ਹੈ। ਚੌਥਾ ਆਬਜੈਕਟ ਭਾਰ ਦੇ ਜੇਂਟ ਮੀਟਰ ਵੇਬ ਰੇਡੀਓ ਟੈਲੀਸਕੋਪ ਦੇ ਡਾਟਾ ’ਚ ਮਿਲਿਆ।

ਪਹਿਲੀ ਵਾਰ ਨਜ਼ਰ ਆਇਆ ਅਜਿਹਾ ਨਜ਼ਾਰਾ
ਇਸ ਤੋਂ ਪਹਿਲਾਂ ਅਜਿਹਾ ਕੁਝ ਵੀ ਨਹੀਂ ਦੇਖਿਆ ਗਿਆ ਹੈ। ਰਿੰਗ ਦੇ ਆਕਾਰ ਦੇ ਇਹ ਰੇਡੀਓ ਆਬਜੈਕਟ (ਆਡ ਰੇਡੀਓ ਸਰਕਲ, ਓ. ਆਰ. ਸੀ.) ਕਿਨਾਰੇ ਵੱਲ ਚਮਕੀਲੇ ਸਨ। ਇਨ੍ਹਾਂ ’ਚੋਂ ਦੋ ਦੇ ਗਲੈਕਸੀ ’ਚ ਹੋਣ ਦੇ ਸੰਕੇਤ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਗਲੈਕਸੀ ਕਾਰਣ ਹੀ ਇਹ ਆਬਜੈਕਟ ਪੈਦਾ ਹੋਏ ਹੋਣਗੇ। ਪ੍ਰੋਫੈਸਰ ਨਾਰਿਸ ਦਾ ਕਹਿਣਾ ਹੈ ਕਿ ਰੇਡੀਓਐਸਟ੍ਰੋਨਾਮੀ ’ਚ ਇਹ ਆਪਣੇ ਤਰ੍ਹਾਂ ਦੇ ਪਹਿਲੇ ਆਬਜੈਕਟ ਮਿਲੇ ਹਨ। ਵਿਗਿਆਨੀ ਲੰਮੇ ਸਮੇਂ ਤੋਂ ਇਸ ਦੀ ਖੋਜ ਕਰਦੇ ਆਏ ਹਨ ਕਿ ਇਹ ਆਬਜੈਕਟ ਕੀ ਹੁੰਦੇ ਹਨ।

25 ਲੱਖ ਦੀ ਥਾਂ 7 ਕਰੋੜ ਸ੍ਰੋਤ ਦਿਖਾਈ ਦੇਣਗੇ
ਮੰਨਿਆ ਜਾ ਰਿਹਾ ਹੈ ਈ. ਐੱਮ. ਯੂ. ਦੀ ਮਦਦ ਨਾਲ 7 ਕਰੋੜ ਰੇਡੀਓ ਸ੍ਰੋਤਾਂ ਨੂੰ ਡਿਟੈਕਟ ਕੀਤਾ ਜਾ ਸਕੇਗਾ ਜਦੋਂ ਕਿ ਪਹਿਲਾਂ ਸਿਰਫ 25 ਲੱਖ ਸ੍ਰੋਤ ਡਿਟੈਕਟ ਕੀਤੇ ਜਾ ਸਕਦੇ ਹਨ। ਜ਼ਿਆਦਾਤਰ ਸ੍ਰੋਤ ਲੱਖਾਂ ਪ੍ਰਕਾਸ਼ ਸਾਲ ਦੂਰ ਸਥਿਤ ਗਲੈਕਸੀ ਤੋਂ ਆਉਂਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਈ. ਐੱਮ. ਯੂ. ਦੀਮਦਦ ਨਾਲ ਘੱਟ ਤੋਂ ਘੱਟ ਅੱਧੀ ਗਲੈਕਸੀ ਅਜਿਹੀ ਹੋਵੇਗੀ ਜਿਥੇ ਸਿਤਾਰੇ ਬਣਦੇ ਹੋਣਗੇ, ਜਿਸ ਨਾਲ ਵਿਗਿਆਨੀਆਂ ਨੂੰ ਬ੍ਰਹਿਮੰਡ ਕਿਵੇਂ ਬਣਿਆ, ਇਸ ਦੀਆਂ ਅਲੱਗ-ਅਲੱਗ ਸਟੇਜ਼ ਸਮਝਣ ’ਚ ਮਦਦ ਮਿਲੇਗੀ। ਐਸਟ੍ਰੋਨਾਮਰਸ ਇਸ ਬਦਲਾਅ ਨਾਲ ਉਨ੍ਹਾਂ ਦੇ ਬਦਲਦੇ ਵਿਹੇਵੀਅਰ ਨੂੰ ਸਟੱਡੀ ਕਰਾਂਗੇ। ਈ. ਐੱਮ. ਯੂ. ਦੀ ਕੌਮਾਂਤਰੀ ਟੀਮ ’ਚ 21 ਦੇਸ਼ਾਂ ਦੇ 300 ਐਸਟ੍ਰੋਨਾਮਰਸ ਹਨ।

Baljit Singh

This news is Content Editor Baljit Singh