ਇਰਾਕ ’ਚ ਵਿਖਾਵਿਆਂ ਵਿਰੁੱਧ 4 ਸੰਸਦ ਮੈਂਬਰਾਂ ਨੇ ਦਿੱਤਾ ਅਸਤੀਫਾ

10/29/2019 1:14:20 AM

ਬਗਦਾਦ (ਏ. ਐਫ. ਪੀ.)– ਇਰਾਕ ’ਚ ਸਰਕਾਰ ਵਿਰੋਧੀ ਵਿਖਾਵਿਆਂ ਨੂੰ ਰੋਕਣ ’ਚ ਸਰਕਾਰ ਦੀ ਨਾਕਾਮੀ ਅਤੇ ਵਿਖਾਵਾਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਚੁੱਕੇ ਕਦਮਾਂ ਵਿਰੁੱਧ 4 ਸੰਸਦ ਮੈਂਬਰਾਂ ਨੇ ਸੋਮਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਅਸਤੀਫੇ ਨਾਲ ਪਹਿਲਾਂ ਤੋਂ ਮੁਸ਼ਕਲਾਂ ’ਚ ਘਿਰੇ ਹੋਏ ਪ੍ਰਧਾਨ ਮੰਤਰੀ ਅਦੇਲ ’ਤੇ ਦਬਾਅ ਹੋਰ ਵਧ ਗਿਆ ਹੈ। ਪਿਛਲੇ ਕੁਝ ਦਿਨਾਂ ਦੌਰਾਨ ਵਿਖਾਵਾਕਾਰੀਆਂ ਵਿਰੁੱਧ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਕਾਰਨ 200 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 326 ਮੈਂਬਰਾਂ ਵਾਲੀ ਦੇਸ਼ ਦੀ ਸੰਸਦ ਮੁਸ਼ਕਲਾਂ ’ਚ ਘਿਰੀ ਹੋਈ ਹੈ।

Sunny Mehra

This news is Content Editor Sunny Mehra