4 ਮਿੰਟ ''ਚ 20 ਮੀਟਰ ਲੰਬੀ ਕੰਧ ''ਤੇ ਚੜ੍ਹ ਜਾਂਦੀ ਹੈ ਆਸਟ੍ਰੇਲੀਆ ਦੀ ਇਹ ਬਹਾਦਰ ਬੱਚੀ (ਤਸਵੀਰਾਂ)

10/06/2017 5:31:38 PM

ਐਡੀਲੇਡ(ਬਿਊਰੋ)— ਜੇਕਰ ਤੁਹਾਨੂੰ ਕੋਈ ਕਹੇ ਕਿ 3 ਸਾਲ ਦੀ ਬੱਚੀ ਨੇ ਤੁਰਨ ਤੋਂ ਪਹਿਲਾਂ ਹੀ ਰਾਕ ਕਲਾਈਬਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਇਹ ਸੱਚ ਹੈ। ਐਡੀਲੇਡ ਦੀ ਰਹਿਣ ਵਾਲੀ ਇਕ 3 ਸਾਲ ਦੀ ਬੱਚੀ 'ਬੈਲਾ' ਚਾਰ ਮਿੰਟ ਵਿਚ 20 ਮੀਟਰ ਲੰਬੀ ਕੰਧ ਚੜ੍ਹ ਸਕਦੀ ਹੈ।
ਬੈਲਾ ਦੀ ਮਾਂ ਐਂਡੀ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਤੀ ਰਾਕ ਕਲਾਈਬਿੰਗ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ ਉਦੋਂ ਵੀ ਉਹ ਰਾਕ ਕਲਾਈਬਿੰਗ ਕਰਦੀ ਸੀ ਅਤੇ ਡਿਲੀਵਰ ਦੇ ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਰਾਕ ਕਲਾਈਬਿੰਗ ਕਰਨਾ ਬੰਦਾ ਕੀਤਾ ਸੀ।
3 ਮਹੀਨੇ ਦੀ ਹੋਣ 'ਤੇ ਪਤਾ ਲੱਗਾ ਬੈਠਾ ਦੀ ਇਸ ਸਮਰੱਥਾ ਦਾ
ਬੈਲਾ ਦੀ ਮਾਂ ਐਂਡੀ ਨੇ ਦੱਸਿਆ ਕਿ ਦੱਸਿਆ ਕਿ ਬੈਲਾ ਦੀ ਇਸ ਸਮਰੱਥਾ ਦਾ ਪਤਾ ਉਨ੍ਹਾਂ ਨੂੰ ਉਸ ਦੇ 3 ਮਹੀਨੇ ਦੀ ਹੋਣ 'ਤੇ ਲੱਗ ਗਿਆ ਸੀ ਅਤੇ ਨਾਲ ਹੀ ਕਿਹਾ ਕਿ ਬੈਲਾ 6 ਮਹੀਨੇ ਦੀ ਹੋਣ 'ਤੇ ਹੀ ਝੂਟੇ ਨਾਲ ਹੱਥ ਦੇ ਬਲ ਲਟਕਣ ਲੱਗੀ ਸੀ। ਜਦੋਂ ਬੈਲਾ 8 ਮਹੀਨੇ ਦੀ ਹੋਈ ਤਾਂ ਐਂਡੀ ਨੇ ਉਸ ਲਈ ਘਰ ਵਿਚ ਇਕ ਕੰਧ ਬਣਾ ਦਿੱਤੀ, ਜਿਸ ਨਾਲ ਉਸ ਚਲੱਣ ਵਿਚ ਮਦਦ ਮਿਲੀ। ਐਂਡੀ ਮਜ਼ਾਕ ਵਿਚ ਕਹਿੰਦੀ ਹੈ ਕਿ ਬੈਲਾ ਦੇ ਡੀ. ਐਨ. ਏ ਵਿਚ ਸ਼ਾਇਦ ਰਾਕ ਕਲਾਈਬਿੰਗ ਦੇ ਗੁਣ ਹਨ।