ਮਾਊਟ ਐਵਰੇਸਟ ਕੈਂਪ ''ਚ 4 ਪਰਵਤਾਰੋਹੀਆਂ ਦੀ ਮੌਤ

05/24/2017 10:47:43 PM

ਕਾਠਮੰਡੂ— ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਟ ਐਵਰੇਸਟ ਦੇ ਇਕ ਕੈਂਪ 'ਚ ਚਾਰ ਪਰਵਤਾਰੋਹੀ ਮ੍ਰਿਤਕ ਪਾਏ ਗਏ ਹਨ, ਜਿਸ ਦੇ ਬਾਅਦ ਪਿਛਲੇ ਇਕ ਮਹੀਨੇ ਦੌਰਾਨ ਇਸ 'ਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਸੇਵਨ ਸਮਿਟ ਟਰੇਕਸ ਗਰੁੱਪ ਦੇ ਮਿੰਗਮਾ ਸ਼ੇਰਪਾ ਨੇ ਕਿਹਾ ਕਿ ਨੇਪਾਲੀ ਸ਼ੇਰਪਾਂ ਨੇ ਅੱਠ ਹਜ਼ਾਰ ਮੀਟਰ (26,246 ਫੁੱਟ) ਦੀ ਉਚਾਈ 'ਤੇ ਸਥਿਤ ਕੈਂਪ 'ਚ ਅੰਦਰ ਇਨ੍ਹਾਂ ਚਾਰਾਂ ਪਰਵਤਾਰੋਹੀਆਂ ਨੂੰ ਮੰਗਲਵਾਰ ਦੇਰ ਰਾਤ ਮ੍ਰਿਤਕ ਪਾਇਆ ਗਿਆ। ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਅਤੇ ਨਾ ਹੀ ਉਨ੍ਹਾਂ ਦੀ ਪਛਾਣ ਹੋ ਪਾਈ ਹੈ। ਇਸ ਸਤਰ 'ਚ ਐਵਰੇਸਟ ਦੀ ਚੜਾਈ ਦੌਰਾਨ ਹੁਣ ਤੱਕ 10 ਪਰਵਤਾਰੋਹੀਆਂ ਦੀ ਮੌਤ ਹੋ ਗਈ ਹੈ, ਜਿਸ 'ਚ ਇਕ ਚੀਨ ਵੱਲ ਚੜਾਈ ਦੌਰਾਨ ਹੋਈ ਹੈ। ਇਨ੍ਹਾਂ ਮ੍ਰਿਤਕਾਂ ਨੂੰ ਉਸ ਰਸਤੇ ਤੋਂ ਪਾਇਆ ਹੈ, ਜਿੱਥੋ ਇਸ ਹਫਤੇ 'ਚ ਸਲੋਵਾਕਿਆ ਦੇ ਵਲਾਦੀਮੀਰ ਸਟਰਾਬਾ ਨੂੰ ਮ੍ਰਿਤਕ ਪਾਇਆ ਗਿਆ ਸੀ। ਉਸ ਨੂੰ 8,850 ਮੀਟਰ (29,035) ਦੀ ਉਚਾਈ 'ਤੇ ਮ੍ਰਿਤਕ ਪਾਇਆ ਗਿਆ ਸੀ। ਇਸ ਸਾਲ ਸੈਂਕੜਾਂ ਪਰਵਤਾਰੋਹੀ ਨੇਪਾਲ ਅਤੇ ਚੀਨ ਦੇ ਰਸਤੇ ਤੋਂ ਐਵਰੇਸਟ 'ਤੇ ਚੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।