ਵਿਅਕਤੀ ਨੇ ਬਾਜ਼ਾਰ 'ਚ ਅੰਨ੍ਹੇਵਾਹ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ, ਮ੍ਰਿਤਕਾਂ 'ਚ ਦੋਸ਼ੀ ਦਾ ਚਾਚਾ ਵੀ ਸ਼ਾਮਲ

02/09/2024 3:40:00 PM

ਤਬਿਲਿਸੀ (ਏਜੰਸੀ)- ਜਾਰਜੀਆ ਦੀ ਰਾਜਧਾਨੀ ਤਬਿਲਿਸੀ ਨੇੜੇ ਦੱਖਣੀ-ਪੂਰਬੀ ਰੁਸਤਾਵੀ ਸ਼ਹਿਰ ਦੇ ਇਕ ਬਾਜ਼ਾਰ ਵਿਚ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਜਾਰਜੀਆ ਦੇ ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਨਿੱਕੀ ਹੈਲੀ ਦਾ ਵੱਡਾ ਬਿਆਨ; ਭਾਰਤ ਰੂਸ ਦੇ ਕਰੀਬ, ਉਸ ਨੂੰ ਅਮਰੀਕੀ ਲੀਡਰਸ਼ਿਪ 'ਤੇ ਨਹੀਂ ਭਰੋਸਾ

ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ 1988 ਵਿੱਚ ਪੈਦਾ ਹੋਏ ਹਮਲਾਵਰ ਜੀ.ਓ.-ਐੱਮ. ਨੇ ਰੁਸਤਵੀ ਵਿੱਚ ਬਜ਼ਾਰ ਦੇ ਖੇਤਰ ਵਿੱਚ ਕਈ ਗੋਲੀਆਂ ਚਲਾਈਆਂ, ਜਿਸ ਵਿਚ 4 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਮੁਲਜ਼ਮ ਦਾ ਚਾਚਾ ਵੀ ਸ਼ਾਮਲ ਹੈ, ਜੋ ਮਾਰਕੀਟ ਵਿੱਚ ਕੰਮ ਕਰਦਾ ਸੀ। ਇਸ ਗੋਲੀਬਾਰੀ ਵਿਚ ਦੋਸ਼ੀ ਦਾ ਚਚੇਰਾ ਭਰਾ ਵੀ ਜ਼ਖ਼ਮੀ ਹੋਇਆ ਹੈ। ਗੋਲੀ ਚਲਾਉਣ ਵਾਲੇ ਨੂੰ ਮੌਕੇ 'ਤੇ ਹੀ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਰੁਸਤਵੀ 2 ਪ੍ਰਸਾਰਕ ਨੇ ਰਿਪੋਰਟ ਦਿੱਤੀ ਸੀ ਕਿ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ ਰੁਸਤਵੀ ਦੇ ਇੱਕ ਬਾਜ਼ਾਰ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਚੋਣਾਂ ’ਚ ਦਖ਼ਲ ਦੇ ਬਿਆਨ ’ਤੇ ਟਰੂਡੋ ਨੂੰ ਭਾਰਤ ਦਾ ਮੂੰਹ ਤੋੜ ਜਵਾਬ, ‘ਤੁਸੀਂ ਅਜਿਹਾ ਕਰਦੇ ਹੋ, ਅਸੀਂ ਨਹੀਂ’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry