ਨਾਈਜੀਰੀਆ ''ਚ ਇਮਾਰਤ ਢਹਿਣ ਨਾਲ 4 ਲੋਕਾਂ ਦੀ ਮੌਤ

10/13/2019 9:27:37 PM

ਲਾਗੋਸ - ਨਾਈਜੀਰੀਆ ਦੇ ਲਾਗੋਸ 'ਚ ਇਕ ਇਮਾਰਤ ਢਹਿਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ ਘਟੋਂ-ਘੱਟ 6 ਲੋਕ ਜ਼ਖਮੀ ਹੋ ਗਏ। ਲਾਗੋਸ ਦੀ ਆਪਾਤ ਪ੍ਰਬੰਧਨ ਏਜੰਸੀ ਦੇ ਮਹਾਪ੍ਰਬੰਧਕ ਫੇਮੀ ਓਕੀ ਓਸਾਨਯੀਵਤੋਲੂ ਨੇ ਐਤਵਾਰ ਨੂੰ ਦੱਸਿਆ ਕਿ ਸ਼ਹਿਰ 'ਚ ਭਾਰੀ ਮੀਂਹ ਕਾਰਨ ਇਕ ਪੁਰਾਣੀ ਇਮਾਰਤ ਢਹਿ ਗਈ।

ਹਾਦਸੇ 'ਚ ਇਕ ਮਹਿਲਾ ਅਤੇ ਉਸ ਦੇ 3 ਬੱਚਿਆਂ ਦੀ ਇਮਾਰਤ ਦੇ ਮਲਬੇ ਹੇਠਾਂ ਦੱਬਣ ਨਾਲ ਮੌਤ ਹੋ ਗਈ। ਮਹਿਲਾ ਦਾ ਪਤੀ ਹਾਦਸੇ 'ਚ ਬਾਲ-ਬਾਲ ਬਚ ਗਿਆ। ਉਨ੍ਹਾਂ ਨੇ ਦੱਸਿਆ ਕਿ ਪਹਾੜੀ ਦੇ ਉਪਰ ਸਥਿਤ ਇਕ ਇਮਾਰਤ ਢਹਿ ਗਈ ਅਤੇ ਪਹਾੜੀ ਦੇ ਹੇਠਾਂ ਬਣੀਆਂ ਇਮਾਰਤਾਂ 'ਚ ਡਿੱਗ ਗਈ। ਮਲਬੇ ਦੇ ਅੰਦਰ ਅਜੇ ਵੀ ਲੋਕ ਫਸੇ ਹੋਏ ਹਨ, ਜਿਨ੍ਹਾਂ ਦੀ ਗਿਣਤੀ ਦੀ ਪੁਸ਼ਟੀ ਨਾ ਕੀਤੀ ਜਾ ਸਕਦੀ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।

Khushdeep Jassi

This news is Content Editor Khushdeep Jassi