ਵੈਨਕੂਵਰ ਜਹਾਜ਼ ਹਾਦਸੇ ''ਚ ਹੁਣ ਤੱਕ 4 ਦੀ ਮੌਤ 5 ਜ਼ਖਮੀ

07/28/2019 8:39:24 PM

ਵੈਨਕੂਵਰ (ਏਜੰਸੀ)- ਬ੍ਰਿਟਿਸ਼ ਕੋਲੰਬੀਆ ਦੇ ਕੇਂਦਰੀ ਕੋਸਟ ਦੇ ਕੋਲ ਇਕ ਫਲੋਟਜਹਾਜ਼ ਕਰੈਸ਼ ਹੋ ਗਿਆ, ਜਿਸਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹਸਪਤਾਲ ਵਿਚ ਜੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਸੈਸਨਾ 208 ਫਲੋਟਜਹਾਜ਼ ਪੋਰਟ ਹਾਰ੍ਡੀ ਦੇ ਉੱਤਰੀ ਪਾਸੇ ਤੋਂ 100 ਕਿਲੋਮੀਟਰ ਦੂਰ ਅੱਦੇਨਬਰੋਕ ਟਾਪੂ ਦੇ ਉੱਤੇ ਕਰੀਬ ਰਾਤ ਦੇ 11 ਵਜੇ ਕਰੈਸ਼ ਹੋਇਆ ਕਿਉਕਿ ਉਸ ਵੇਲੇ ਮੌਸਮ ਮੀਹ ਵਾਲਾ ਹੋਇਆ ਪਿਆ ਸੀ, ਜਿਸ ਕਾਰਨ ਵਿਜੀਬਿਲਟੀ ਬਹੁਤ ਘੱਟ ਸੀ। ਜੋਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਮੁਤਾਬਕ ਇਸ ਹਾਦਸੇ ਵਿਚ ਬਚੇ 5 ਲੋਕਾਂ ਨੂੰ ਹੇਲੀਕਾਪਟਰ ਰਾਹੀਂ ਪੋਰਟ ਹਾਰ੍ਡੀ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ।

ਬ੍ਰਿਟਿਸ਼ ਕੋਲੰਬੀਆ ਐਮਰਜੰਸੀ ਸਿਹਤ ਸੇਵਾਵਾਂ ਨੇ ਦੱਸਿਆ ਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ, ਜਦੋਂ ਕਿ ਬਾਕੀ ਦੇ ਤਿੰਨ ਲੋਕ ਗੰਭੀਰ ਸਥਿਤੀ ਵਿਚ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ, ਬਚਾਅ ਆਪ੍ਰੇਸ਼ਨ ਦੀ ਗੱਲ ਕਰੀਏ ਤਾਂ ਕਈ ਸਾਰੇ ਐਂਬੂਲੈਂਸ ਕਰੂ ਨੂੰ ਹਾਦਸੇ ਵਾਲੇ ਇਲਾਕੇ ਵਿਚ ਭੇਜਿਆ ਗਿਆ, ਜਿਸ ਵਿਚ 2 ਹਵਾਈ ਐਂਬੂਲੈਂਸ, ਦੋ ਕੋਸਟ ਗਾਰਡ ਵੇਸੱਲ ਅਤੇ ਇਕ ਹੈਲੀਕਾਪਟਰ ਵੀ ਸ਼ਾਮਲ ਸੀ। ਇਹ ਜਹਾਜ਼ ਸੀਏਅਰ ਸੀਪਲੇਨ ਦੁਆਰਾ ਚਲਾਇਆ ਜਾਂਦਾ ਹੈ, ਕੰਪਨੀ ਨੇ ਇਸ ਹਾਦਸੇ ਤੋਂ ਬਾਅਦ ਦੁਪਹਿਰ ਤੱਕ ਸਾਰੀਆਂ ਫਲਾਈਟਾਂ ਰੱਦ ਕਰ ਦਿਤੀਆਂ ਹਨ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੋਨ ਹੋਰਗਨ ਨੇ ਟਵਿੱਟਰ 'ਤੇ ਇਕ ਪੋਸਟ ਇਸ ਹਾਦਸੇ ਦੇ ਵਾਰੇ ਆਪਣਾ ਬਿਆਨ ਜਾਰੀ ਕੀਤਾ ਅਤੇ ਇਸਦੇ ਨਾਲ ਹੀ ਜਹਾਜ਼ ਕੰਪਨੀ ਨੇ ਵੀ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ।

Sunny Mehra

This news is Content Editor Sunny Mehra