ਚਾਰ ਦੇਸ਼ਾਂ ਨੇ ਖ਼ਤਮ ਕੀਤੇ ਕਤਰ ਨਾਲ ਆਪਣੇ ਕੂਟਨੀਤਿਕ ਸੰਬੰਧ

06/05/2017 1:31:50 PM

ਦੁਬਈ— ਸਾਊਦੀ ਅਰਬ, ਯੂ.ਏ.ਈ, ਯਮਨ ਅਤੇ ਬਹਿਰੀਨ ਨੇ ਕਤਰ ਨਾਲ ਆਪਣੇ ਕੂਟਨੀਤਿਕ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਬਹਿਰੀਨ ਨੇ ਸੋਮਵਾਰ (5 ਜੂਨ) ਨੂੰ ਕਿਹਾ ਕਿ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜੀ ਕਰਨ ਅਤੇ ਖਾੜੀ ਦੇਸ਼ਾਂ 'ਚ ਅੱਤਵਾਦ ਦਾ ਸਮਰਥਨ ਕਰਨ 'ਤੇ ਉਸ ਨੇ ਕਤਰ ਨਾਲ ਆਪਣੇ ਸਾਰੇ ਕੂਟਨੀਤਿਕ ਸੰਬੰਧ ਤੋੜ ਲਏ ਹਨ। 
ਬਹਿਰੀਨ ਦੀ ਸਰਕਾਰੀ ਨਿਊਜ਼ ਕਮੇਟੀ ਨੇ ਕਿਹਾ ਕਿ ਸਰਕਾਰ ਨੇ ਸਾਊਦੀ ਅਰਬ ਦੇ ਨੇੜਲੇ ਸਹਿਯੋਗੀ ਕਤਰ ਨਾਲ ਹਵਾਈ ਅਤੇ ਸਮੁੰੰਦਰੀ ਸੰਬੰਧ ਤੋੜ ਦਿੱਤੇ ਹਨ ਅਤੇ ਆਪਣੇ ਨਾਗਰਿਕਾਂ ਨੂੰ 14 ਦਿਨਾਂ ਅੰਦਰ ਕਤਰ ਛੱਡਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਟਰੰਪ ਦੇ ਸਾਊਦੀ ਅਰਬ ਦੌਰੇ ਦੌਰਾਨ ਟਰੰਪ ਨੇ ਮੁਸਲਿਮ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਜਿਹੇ ਦੇਸਾਂ ਦਾ ਸਾਥ ਨਾ ਦੇਣ ਜੋ ਅੱਤਵਾਦ ਫੈਲਾਉਣ ਲਈ ਕੋਸ਼ਿਸਾਂ ਕਰ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਟਰੰਪ ਦੇ ਉਸ ਬਿਆਨ ਦਾ ਹੀ ਅਸਰ ਦਿਖਾਈ ਦੇ ਰਿਹਾ ਹੈ ਕਿ ਬਹਿਰੀਨ ਨੇ ਕਤਰ ਨਾਲੋਂ ਆਪਣੇ ਸੰਬੰਧਾਂ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ।