ਕੈਨੇਡਾ ਦੇ ਯੂਕੋਨ ''ਚ ਲੱਗੇ ਭੂਚਾਲ ਦੇ ਝਟਕੇ

05/22/2017 1:29:02 PM

ਯੂਕੋਨ— ਕੈਨੇਡਾ ਦੇ ਯੂਕੋਨ ਖੇਤਰ ਵਿਚ ਬ੍ਰਿਟਿਸ਼ ਕੋਲੰਬੀਆ ਦੇ ਬਾਰਡਰ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ''ਤੇ 4.2 ਮਾਪੀ ਗਈ। ਹਾਲਾਂਕਿ ਇਸ ਭੂਚਾਲ ਦੇ ਝਟਕੇ ਦੀ ਤੀਬਰਤਾ ਇਸ ਮਹੀਨੇ ਪਹਿਲਾਂ ਆਏ ਭੂਚਾਲਾਂ ਤੋਂ ਘੱਟ ਸੀ ਪਰ ਵਾਰ-ਵਾਰ ਲੱਗ ਰਹੇ ਭੂਚਾਲ ਦੇ ਝਟਕੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਭੂਚਾਲ ਦੇ ਇਹ ਝਟਕੇ 12.33 ਵਜੇ ਬਾਅਦ ਦੁਪਹਿਰ ਮਹਿਸੂਸ ਕੀਤੇ ਗਏ। 
ਕੈਨੇਡਾ ਦੇ ਭੂਚਾਲ ਵਿਭਾਗ ਨੇ ਕਿਹਾ ਕਿ ਫਿਲਹਾਲ ਭੂਚਾਲ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਭੂਚਾਲ ਦੇ ਅਜਿਹੇ ਹੋਰ ਝਟਕੇ ਲੱਗਣ ਦੀ ਸੰਭਾਵਨਾ ਹੈ। ਯੂਕੋਨ ਵਿਚ 1 ਮਈ ਨੂੰ ਲੱਗੇ ਭੂਚਾਲ ਦੇ ਝਟਕਿਆਂ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਸਨ। 

Kulvinder Mahi

This news is News Editor Kulvinder Mahi