ਧਰਤੀ ਤੋਂ 370 ਪ੍ਰਕਾਸ਼ ਸਾਲ ਦੂਰ ਹੋ ਰਿਹੈ ਨਵੇਂ ਗ੍ਰਹਿ ਦਾ ਜਨਮ

07/14/2019 2:47:19 AM

ਵਾਸ਼ਿੰਗਟਨ - ਧਰਤੀ ਤੋਂ ਕੋਈ 370 ਪ੍ਰਕਾਸ਼ ਸਾਲ ਦੂਰ ਇਕ ਗ੍ਰਹਿ ਦੇ ਚਾਰੋਂ ਪਾਸੇ ਗੋਲਾ ਜਿਹਾ ਨਜ਼ਰ ਆ ਰਿਹਾ ਹੈ ਜੋ ਯਕੀਨਨ ਇਕ ਉਪਗ੍ਰਹਿ ਦੇ ਜਨਮ ਦੀ ਪ੍ਰਕਿਰਿਆ ਹੋ ਸਕਦੀ ਹੈ। ਸਟਾਰ ਸਿਸਟਮ PDS 70 'ਚ ਮੌਜੂਦ ਇਕ ਵੱਡੇ ਗ੍ਰਹਿ ਦੇ ਚਾਰੋਂ ਪਾਸੇ ਇਕ ਧੁੰਧਲੀ ਡਿਸਕ ਦਿੱਖ ਰਹੀ ਹੈ। ਇਹ ਤਸਵੀਰ ਚਿਲੀ ਦੀ ਐੱਲ. ਏ. ਐੱਲ. ਏ. ਆਬਜ਼ਰਵੇਟਰੀ ਨੇ ਜਾਰੀ ਕੀਤੀ ਹੈ।
ਡੇਲੀ ਮੇਲੀ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ PDS 70 ਦੀ ਕਲਾਸ ਦੇ ਚਾਰੋਂ ਪਾਸੇ PDS 70C ਅਤੇ PDS 70B ਅਤੇ 2 ਨਵੇਂ ਅਤੇ ਵਿਕਸਤ ਹੋ ਰਹੇ ਗ੍ਰਹਿ ਚੱਕਰ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਧੂੜ ਨਾਲ ਭਰੇ ਡਿਸਕ ਦਿੱਖੇ ਹਨ, ਜੋ ਕਿ ਸਰਕਮਪਲੈਨੇਟਰੀ ਡਿਸਕ ਦੇ ਰੂਪ 'ਚ ਜਾਣੇ ਜਾਂਦੇ ਹਨ। ਵਿਗਿਆਨਕਾਂ ਦਾ ਆਖਣਾ ਹੈ ਕਿ ਅਜਿਹਾ ਉਨ੍ਹਾਂ ਨੇ ਪਹਿਲਾਂ ਨਹੀਂ ਦੇਖਿਆ ਜੋ ਘਟਨਾ ਠੀਕ ਉਂਝ ਹੈ ਜਿਵੇਂ ਕਿ ਜੂਪੀਟਰ ਦੇ ਕਈ ਉਪਗ੍ਰਹਾਂ ਦੇ ਵਿਕਾਸ ਨਾਲ ਜੁੜੀ ਸੀ।
ਟੈਕਸਾਸ ਦੀ ਰਾਈਸ ਯੂਨੀਵਰਸਿਟੀ ਦੀ ਪੁਲਾੜ ਵਿਗਿਆਨੀ ਨੇ ਦੱਸਿਆ ਕਿ ਜੂਪੀਟਰ ਅਤੇ ਇਸ ਦੇ ਗ੍ਰਹਿ ਸਾਡੇ ਸੌਰ ਮੰਡਲ 'ਚ ਇਕ ਛੋਟੇ ਪਲੈਨੇਟਰੀ ਸਿਸਟਮ ਹਨ। ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਜੂਪੀਟਰ ਦੇ ਉਪਗ੍ਰਹਿ ਸਰਕਮਪਲੈਨੇਟਰੀ ਡਿਸਕ ਤੋਂ ਬਣੇ ਹਨ। ਜਦੋਂ ਜੂਪੀਟਰ ਵਿਕਾਸ ਦੇ ਸ਼ੁਰੂਆਤੀ ਪੱਧਰ 'ਤੇ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਰਕਮਪਲੈਨੇਟਰੀ ਡਿਸਕ ਦੇ ਲੱਸ਼ਣ ਦਿੱਖ ਰਹੇ ਹਨ, ਜੋ ਕਿ ਗ੍ਰਹਿ ਦੇ ਵਿਕਾਸ ਦੀ ਮੌਜੂਦਾ ਥਿਊਰੀ ਦਾ ਸਮਰਥਨ ਕਰਦੇ ਹਨ।

Khushdeep Jassi

This news is Content Editor Khushdeep Jassi