37 ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਅਧਿਆਪਕ ਗ੍ਰਿਫਤਾਰ, ਬਦਲਿਆ ਜਾਵੇਗਾ ਸਕੂਲ ਦਾ ਪੂਰਾ ਸਟਾਫ

10/20/2018 8:14:37 PM

ਮੈਕਸੀਕੋ ਸਿਟੀ — ਮੈਕਸੀਕੋ 'ਚ ਇਕ ਕਿੰਡਰਗਾਰਡਨ ਸਕੂਲ ਦੇ ਇਕ ਕਰਮਚਾਰੀ ਨੂੰ 37 ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਸ਼ੱਕ 'ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਅਖਬਾਰ ਏਜੰਸੀ ਮੁਤਾਬਕ ਅਟਾਰਨੀ ਜਨਰਲ ਦੇ ਦਫਤਰ ਨੇ ਬਿਆਨ ਜਾਰੀ ਕਰ ਆਖਿਆ ਕਿ ਸ਼ੱਕੀ ਰੈਮ ਐਮ ਖਿਲਾਫ ਸਬੂਤਾਂ ਦੇ ਆਧਾਰ 'ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤ ਗਿਆ ਸੀ। ਉਸ 'ਤੇ 3 ਸਾਲ ਦੀ ਬੱਚੀ ਦਾ ਸ਼ੋਸ਼ਣ ਕਰਨ ਦੇ ਸਬੂਤ ਮਿਲੇ ਸਨ।
ਉਥੇ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਕਿ ਏ. ਜੀ. ਦਫਤਰ ਅਤੇ ਪਰਿਵਾਰਕ ਜੀਆਂ ਵਿਚਾਲੇ ਸਮਝੌਤੇ ਮੁਤਾਬਕ 22 ਅਕਤੂਬਰ ਤੋਂ ਕਿੰਡਰਗਾਰਡਨ ਦੇ ਪੂਰੇ ਸਟਾਫ ਨੂੰ ਬਦਲਿਆ ਜਾਵੇਗਾ। ਵਿਭਾਗ ਨੇ ਕਿਹਾ ਕਿ ਇਸ 'ਤੇ ਵੀ ਸਹਿਮਤੀ ਬਣੀ ਕਿ ਸਕੂਲ ਦਾ ਨਵਾਂ ਸਟਾਫ ਮਾਪਦੰਡਾਂ 'ਤੇ ਸਹੀ ਉਤਰਣਾ ਚਾਹੀਦਾ ਹੈ।
ਕਿੰਡਰਗਾਰਡਨ ਦੇ ਬਾਰੇ 'ਚ ਪਹਿਲੀ ਸ਼ਿਕਾਇਤ 8 ਅਕਤੂਬਰ ਨੂੰ ਆਈ ਸੀ, ਜਦੋਂ ਇਕ ਮਾਤਾ-ਪਿਤਾ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਬੱਚੇ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਇਸ ਤੋਂ ਬਾਅਦ ਕਈ ਹੋਰ ਪਰਿਵਾਰਕ ਜੀਆਂ ਨੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਏ. ਜੀ. ਦਫਤਰ ਨੇ ਜਾਂਚ ਸ਼ੁਰੂ ਕਰ ਦਿੱਤੀ।