ਚੀਨ 'ਚ ਸ਼ੁਰੂ ਹੋਇਆ Snow Festival, ਬਰਫ ਦੀਆਂ ਕਲਾਵਾਂ ਦੇਖ ਰਹਿ ਜਾਓਗੇ ਹੈਰਾਨ (ਤਸਵੀਰਾਂ)

12/29/2019 3:53:59 PM

ਬੀਜਿੰਗ- ਚੀਨ ਦੇ ਹੈਲੋਂਗਯਾਂਗ ਸੂਬੇ ਦੇ ਹਾਰਬਿਨ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਆਈਸ ਫੈਸਟਿਵਲ ਸ਼ੁਰੂ ਹੋ ਗਿਆ ਹੈ। ਇਥੇ ਨੇੜੇ ਦੀਆਂ ਨਦੀਆਂ ਵਿਚ ਜੰਮੀ ਬਰਫ ਨੂੰ ਕੱਟ ਕੇ ਲਿਆਂਦਾ ਜਾਂਦਾ ਹੈ ਤੇ ਫਿਰ ਉਸ ਨੂੰ ਮਨਚਾਹਿਆ ਆਕਾਰ ਦੇ ਕੇ ਸੁੰਦਰ ਕਿਲੇ ਤੇ ਹੋਟਲ ਬਣਾਏ ਜਾਂਦੇ ਹਨ। ਇਥੋਂ ਦਾ ਤਾਪਮਾਨ ਮਨਫੀ 17 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਰਹਿੰਦਾ ਹੈ।

ਹਰ ਸਾਲ ਹੋਣ ਵਾਲੇ ਇਸ ਫੈਸਟਿਵਲ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਚੀਨ ਆਉਂਦੇ ਹਨ। ਦਿਨ ਤੋਂ ਜ਼ਿਆਦਾ ਗਿਣਤੀ ਵਿਚ ਸੈਲਾਨੀ ਇਥੇ ਰਾਤ ਵੇਲੇ ਆਉਂਦੇ ਹਨ ਕਿਉਂਕਿ ਰਾਤ ਵਿਚ 3-ਡੀ ਲੇਜ਼ਰ ਲਾਈਟਸ ਦੀ ਰੋਸ਼ਣੀ ਨਾਲ ਇਹ ਕਲਾਕ੍ਰਿਤੀਆਂ ਰੁਸ਼ਣਾ ਉੱਠਦੀਆਂ ਹਨ। 

ਸਾਲ 1980 ਦੇ ਦਹਾਕੇ ਤੋਂ ਇਸ ਫੈਸਟਿਵਲ ਦਾ ਆਯੋਜਨ ਚੀਨ ਵਿਚ ਕੀਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਸ਼ਿਨਹੂਆ ਦੇ ਮੁਤਾਬਕ ਸਾਲ 2017 ਵਿਚ ਇਸ ਫੈਸਟਿਵਲ ਵਿਚ ਕਰੀਬ 1.8 ਕਰੋੜ ਲੋਕ ਪਹੁੰਚੇ ਸਨ। ਸ਼ਹਿਰ ਦੇ ਏਅਰਪੋਰਟ 'ਤੇ 2018 ਵਿਚ ਦੋ ਕਰੋੜ ਤੋਂ ਵਧੇਰੇ ਯਾਤਰੀ ਪਹੁੰਚੇ ਸਨ।

ਕਰੀਬ 6 ਲੱਖ ਵਰਗ ਮੀਟਰ ਵਿਚ ਬਰਫ ਦੀਆਂ ਬਿਹਤਰੀਨ ਕਲਾਵਾਂ ਬਣਾਈਆਂ ਜਾਂਦੀਆਂ ਹਨ। ਫਿਲਹਾਲ ਇਹ ਪ੍ਰੋਗਰਾਮ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਚੱਲੇਗਾ। ਇਥੇ ਆਉਣ ਵਾਲੇ ਸੈਲਾਨੀ ਵਿੰਟਰ ਸਵਿਮਿੰਗ, ਚੇਂਗੇਨ ਲੇਕ ਵਿੰਟਰ ਫਿਸ਼ਿੰਗ ਦੇ ਨਾਲ ਹੀ ਹਾਰਬਿਨ ਵਿਚ ਬਣੇ ਸਾਈਬੇਰੀਅਨ ਟਾਈਗਰ ਪਾਰਕ ਵਿਚ ਜਾ ਕੇ ਮਜ਼ਾ ਲੈਂਦੇ ਹਨ। 

Baljit Singh

This news is Content Editor Baljit Singh