3500 ਸਾਲ ਪਹਿਲਾਂ ਆਤਮਾਵਾਂ ਨਾਲ ਗੱਲਬਾਤ ਕਰਨ ਲਈ ਖੇਡੀ ਜਾਂਦੀ ਸੀ ਲੂੱਡੋ

02/11/2020 12:28:16 AM

ਕਾਹਿਰਾ - ਪ੍ਰਾਚੀਨ ਮਿਸਰ ਵਿਚ ਲੂੱਡੋ ਦੀ ਤਰ੍ਹਾਂ ਦੀ ਇਕ ਬੋਰਡ ਗੇਮ ਇਸਤੇਮਾਲ ਕੀਤਾ ਜਾਂਦਾ ਸੀ। ਪਰ ਮਨੋਰੰਜਨ ਦੀ ਥਾਂ 3500 ਸਾਲ ਪਹਿਲਾਂ ਇਸ ਨੂੰ ਆਤਮਾਵਾਂ ਨਾਲ ਗੱਲਬਾਤ ਕਰਨ ਲਈ ਇਸਤੇਮਾਲ ਵਿਚ ਲਿਆਂਦਾ ਜਾਂਦਾ ਸੀ। ਇਸ ਖੇਡ ਦਾ ਨਾਂ ਸੀਨੇਟ ਸੀ, ਜੋ ਕਰੀਬ 50 ਹਜ਼ਾਰ ਸਾਲ ਪਹਿਲਾਂ ਖੋਜੇ ਜਾਣ ਤੋਂ ਬਾਅਦ ਮਿਸਰ ਦੇ ਸਮਾਜ ਦੇ ਸਾਰੇ ਪਡ਼ਾਵਾਂ ਵਿਚ ਲੋਕ ਪ੍ਰਸਿੱਧ ਸੀ। ਹਾਲਾਂਕਿ, 2500 ਸਾਲ ਬਾਅਦ ਇਸ ਦੀ ਪ੍ਰਸਿੱਧੀ ਵਿਚ ਕਮੀ ਆ ਗਈ ਸੀ।

ਪਹਿਲੀ ਵਾਰ ਇਸ ਖੇਡ ਨੂੰ ਸ਼ੁਰੂ ਕੀਤੇ ਜਾਣ ਤੋਂ 700 ਸਾਲ ਬਾਅਦ ਇਸ ਵਿਚ ਅਧਿਆਤਮਕ ਪਹਿਲੂ ਨੂੰ ਜੋਡ਼ ਲਿਆ ਗਿਆ ਸੀ। ਪ੍ਰਾਚੀਨ ਗ੍ਰੰਥਾਂ ਦੇ ਸੰਕੇਤ ਦੇ ਇਹ ਮੰਨਿਆ ਜਾਂਦਾ ਸੀ ਕਿ ਇਹ ਜ਼ਿੰਦਗੀ ਤੋਂ ਬਾਅਦ ਆਤਮਾਵਾਂ ਨਾਲ ਸੰਪਰਕ ਬਣਾਉਣ ਦੀ ਇਕ ਕਡ਼ੀ ਸੀ। ਹੁਣ ਇਕ ਮਾਹਿਰ ਦਾ ਮੰਨਣਾ ਹੈ ਕਿ ਉਸ ਨੇ ਇਸ ਬਦਲਾਅ ਵਿਚਾਲੇ ਦਾ ਇਕ ਸੀਨੇਟ ਬੋਰਡ ਮਿਲਿਆ ਹੈ, ਜਿਸ ਵਿਚ ਪਹਿਲੀ ਵਾਰ ਖੇਡ ਵਿਚ ਆਤਮਾ ਦੀ ਸਵਰਗ ਤੱਕ ਦੀ ਯਾਤਰਾ ਨੂੰ ਦਰਸਾਇਆ ਗਿਆ ਸੀ। ਪ੍ਰਾਚੀਨ ਗ੍ਰੰਥਾਂ ਦੇ ਖੰਡਾਂ ਦੇ ਆਧਾਰ 'ਤੇ ਪੁਰਾਤੱਤਵ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਸੀਨੇਟ 2 ਖਿਡਾਰੀਆਂ ਲਈ ਇਕ ਖੇਡ ਸੀ, ਹਰੇਕ ਵਿਚ 5 ਪਿਆਦੇ ਹੁੰਦੇ ਹਨ, ਜੋ ਬੋਰਡ ਦੇ ਚਾਰੋਂ ਪਾਸੇ ਘੁੰਮਦੇ ਹਨ। ਇਸ ਵਿਚ ਇਕ ਗਿ੍ਰਡ ਹੁੰਦਾ ਸੀ, ਜੋ 3 ਵਰਗਾਂ ਅਤੇ 10 ਵਰਗਾਂ ਵਿਚ ਵੰਡਿਆ ਹੁੰਦਾ ਸੀ। ਬੋਰਡ ਵਿਚ ਕੁਲ 30 ਖਾਨੇ ਹੁੰਦੇ ਸਨ। ਖਿਡਾਰੀਆਂ ਨੂੰ ਗੇਮਿੰਗ ਪਾਸਾ ਸੁੱਟਣਾ ਹੁੰਦਾ ਸੀ, ਤਾਂ ਜੋ ਇਹ ਪਤਾ ਕੀਤਾ ਜਾ ਸਕੇ ਕਿ ਉਨ੍ਹਾਂ ਦੇ ਮੋਹਰੇ ਕਿੰਨੀ ਦੂਰ ਚੱਲਣਗੇ। ਸਭ ਤੋਂ ਪਹਿਲਾਂ ਸਾਰੇ 5 ਟੁਕਡ਼ਿਆਂ ਨੂੰ ਆਖਿਰ ਤੱਕ ਲਿਜਾਣ ਵਾਲਾ ਜੇਤੂ ਹੁੰਦਾ ਸੀ।

ਪੁਰਾਣੇ ਰਿਕਾਰਡ ਮੁਤਾਬਕ, ਇਹ ਸੰਕੇਤ ਮਿਲਦਾ ਹੈ ਕਿ ਜਦ ਖੇਡ ਪਹਿਲੀ ਵਾਰ ਲਗਭਗ 5 ਹਜ਼ਾਰ ਸਾਲ ਪਹਿਲਾਂ ਖੇਡਿਆ ਗਿਆ ਸੀ ਤਾਂ ਇਹ ਮਨੋਰੰਜਨ ਤੋਂ ਇਲਾਵਾ ਕੁਝ ਹੋਰ ਨਹੀਂ ਸੀ। ਹਾਲਾਂਕਿ ਕਰੀਬ 4300 ਸਾਲ ਪਹਿਲਾਂ ਮਿਸਰ ਦੀ ਪ੍ਰਾਚੀਨ ਕਬਰ ਕਲਾ ਨੇ ਉਨ੍ਹਾਂ ਅਕਸਾਂ ਨੂੰ ਪ੍ਰਦਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਵਿਚ ਜਿਉਂਦੇ ਲੋਕਾਂ ਖਿਲਾਫ ਮਿ੍ਰਤਕ ਆਤਮਾਵਾਂ ਨੂੰ ਸੀਨੇਟ ਖੇਡਦੇ ਹੋਏ ਦਿਖਾਇਆ ਜਾਣ ਲੱਗਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਸੀਨੇਟ ਲੂੱਡੋ ਦਾ ਇਕ ਪ੍ਰਾਚੀਨ ਐਡੀਸ਼ਨ ਹੈ, ਜੋ ਊਝਿਜਾ ਬੋਰਡ ਦੇ ਕਰੀਬ ਹਨ। ਇਕ ਨਾਲੀ ਦੇ ਜ਼ਰੀਏ ਜਿਉਂਦੇ ਵਿਅਕਤੀ ਮਿ੍ਰਤਕ ਆਤਮਾਵਾਂ ਨਾਲ ਸੰਪਰਕ ਕਰ ਸਕਦਾ ਸੀ। ਪੁਰਾਣੀਆਂ ਕਥਾਵਾਂ ਮੁਤਾਬਕ, ਡੁਏਟ ਉਹ ਹਨ, ਆਤਮਾਵਾਂ ਦਾ ਨਿਆਂ ਕੀਤਾ ਜਾਂਦਾ ਸੀ। ਖੇਡ ਦੇ ਤਬਾਦਲੇ ਦੇ ਮਹੱਤਵ ਦੇ ਨਾਲ-ਨਾਲ ਸੀਨੇਟ ਬੋਰਡਾਂ ਦੇ ਡਿਜ਼ਾਈਨ ਵਿਚ ਕਰੀਬ 3300 ਸਾਲ ਪਹਿਲਾਂ ਬਦਲਾਅ ਹੋਣ ਲੱਗਾ ਸੀ। ਨੀਦਰਲੈਂਡ ਵਿਚ ਮਾਸਟਿ੍ਰਚ ਯੂਨੀਵਰਸਿਟੀ ਦੇ ਪੁਰਾਤੱਤਵ ਵਾਲਟਰ ਕਿ੍ਰਸਟ ਦਾ ਮੰਨਣਾ ਹੈ ਕਿ ਕੈਲੀਫੋਰਨੀਆ ਦੇ ਸੈਨ ਜੀਸ ਵਿਚ ਰੋਸੀਕਰੁਸੀਅਨ ਇਜ਼ੀਪਟੀਅਨ ਮਿਊਜ਼ੀਅਮ ਵਿਚ ਰੱਖਿਆ ਇਕ ਸੀਨੇਟ ਬੋਰਡ ਦੇ ਰੀ-ਡਿਜ਼ਾਈਨ ਦੇ ਸ਼ੁਰੂਆਤੀ ਪਡ਼ਾਵਾਂ ਨੂੰ ਦਰਸਾਉਂਦਾ ਹੈ।

Khushdeep Jassi

This news is Content Editor Khushdeep Jassi