ਅਫਰੀਕੀ ਦੇਸ਼ ਘਾਨਾ ''ਚ ਦੋ ਬੱਸਾਂ ਦੀ ਭਿਆਨਕ ਟੱਕਰ, 35 ਲੋਕਾਂ ਦੀ ਮੌਤ

03/09/2020 11:52:08 PM

ਅੱਕਾਰਾ — ਅਫਰੀਕੀ ਦੇਸ਼ ਘਾਨਾ 'ਚ ਸੋਮਵਾਰ ਨੂੰ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 6 ਲੋਕਾਂ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਘਾਨਾ ਦੀ ਭੀੜ੍ਹ ਵਾਲੀ ਸੜਕ 'ਤੇ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਅੱਕਰਾ ਤੋਂ 430 ਕਿਲੋਮੀਟਰ ਦੂਰ ਬੋਨੋ ਪੂਰਬੀ ਖੇਤਰ ਦੇ ਕਿੰਤਾਮਪੋ-ਤਮਾਲੇ ਰਾਜਮਾਰਗ 'ਤੇ ਹੋਇਆ। ਇਥੋਂ ਦੇ ਖੇਤਰੀ ਮੰਤਰੀ ਕੋਫੀ ਅਮੋਆਕੋਹੇਨੀ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ, 'ਮੈਂ 35 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਸਕਦਾ ਹਾਂ।'


Inder Prajapati

Content Editor

Related News