ਮੈਕਸੀਕੋ ''ਚ ਭੂਚਾਲ ਕਾਰਨ ਹੁਣ ਤੱਕ ਹੋਈ 32 ਲੋਕਾਂ ਦੀ ਮੌਤ

09/08/2017 9:33:03 PM

ਮੈਕਸੀਕੋ ਸਿਟੀ— ਮੈਕਸੀਕੋ ਵਿਚ ਆਏ 8.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਹੈ। ਮੈਕਸੀਕੋ ਦੇ ਰਾਸ਼ਟਰਪਤੀ ਨੇ ਇਸਨੂੰ ਦੇਸ਼ ਵਿਚ ਸ਼ਤਾਬਦੀ ਦੇ ਸਭ ਤੋਂ ਵੱਡੇ ਭੂਚਾਲ ਵਿਚੋਂ ਇਕ ਦੱਸਿਆ ਹੈ। ਮੈਕਸੀਕੋ ਦੀ ਭੂਚਾਲ ਸੰਬੰਧੀ ਸੇਵਾ ਨੇ ਕਿਹਾ ਕਿ ਭੂਚਾਲ ਦੱਖਣੀ ਚਿਆਪਾਸ ਸੂਬੇ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਤੋਨਾਲਾ ਤੋਂ ਲਗਭਗ 100 ਕਿਲੋਮੀਟਰ ਦੂਰ ਪ੍ਰਸ਼ਾਂਤ ਸਾਗਰ ਦੇ ਇਲਾਕੇ ਵਿਚ ਲਗਭਗ ਰਾਤ 11.49 ਮਿੰਟ 'ਤੇ ਆਇਆ। ਅਮਰੀਕੀ ਭੂ-ਗਰਭ ਸਰਵੇਖਣ ਨੇ ਭੂਚਾਲ ਦੀ ਤੀਬਰਤਾ 8.2 ਦੱਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 69.7 ਕਿਲੋਮੀਟਰ ਡੂੰਘਾਈ ਵਿਚ ਸੀ।