ਸਾਊਦੀ-ਯੂਏਈ ਗੱਠਜੋੜ ਫੌਜ ਦੇ ਹਵਾਈ ਹਮਲਿਆਂ ''ਚ 31 ਲੋਕਾਂ ਦੀ ਮੌਤ

02/16/2020 4:01:39 PM

ਅਲ-ਜੌਫ (ਸਾਊਦੀ ਅਰਬ)(ਏ.ਐਨ.ਆਈ.)- ਸਾਊਦੀ-ਯੂਏਈ ਦੀ ਅਗਵਾਈ ਵਾਲੀ ਗੱਠਜੋੜ ਫੌਜ ਵਲੋਂ ਸ਼ਨੀਵਾਰ ਨੂੰ ਕੀਤੇ ਗਏ ਹਵਾਈ ਹਮਲਿਆਂ ਵਿਚ ਅਲ-ਮਸਲੁਬ ਜ਼ਿਲੇ ਵਿਚ ਘੱਟੋ-ਘੱਟ 31 ਲੋਕ ਮਾਰੇ ਗਏ ਤੇ 12 ਹੋਰ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।

ਅਲ-ਜਜ਼ੀਰਾ ਮੁਤਾਬਕ ਸੰਯੁਕਤ ਰਾਸ਼ਟਰ ਦੇ ਵਸਨੀਕ ਕੋਆਰਡੀਨੇਟਰ ਤੇ ਯਮਨ ਲਈ ਮਨੁੱਖਤਾਵਾਦੀ ਕੋਆਰਡੀਨੇਟਰ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਮੁੱਢਲੀਆਂ ਫੀਲਡ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਅਲ-ਜੌਫ ਗਵਰਨਟਰੇਟ ਵਿਚ ਅਲ-ਮਸਲੁਬ ਜ਼ਿਲੇ ਦੇ ਅਲ-ਹਯਾਜਾ ਇਲਾਕੇ ਵਿਚ ਹੋਏ ਹਮਲਿਆਂ ਵਿਚ 31 ਆਮ ਨਾਗਰਿਕ ਮਾਰੇ ਗਏ ਤੇ 12 ਹੋਰ ਜ਼ਖਮੀ ਹੋਏ। ਅਲ ਜਜ਼ੀਰਾ ਮੁਤਾਬਕ ਇਹ ਹਵਾਈ ਹਮਲੇ ਯਮਨੀ ਹੌਤੀਆਂ ਦੇ ਇਹ ਕਹਿਣ ਤੋਂ ਕੁਝ ਘੰਟੇ ਬਾਅਦ ਕੀਤੇ ਗਏ ਕਿ ਉਹਨਾਂ ਨੇ ਉਸੇ ਖੇਤਰ ਵਿਚ ਸਾਊਦੀ ਲੜਾਕੂ ਜਹਾਜ਼ ਡੇਗਿਆ ਸੀ।

ਹਵਾਈ ਹਮਲੇ 'ਤੇ ਟਿੱਪਣੀ ਕਰਦਿਆਂ ਯਮਨ ਲਈ ਸੰਯੁਕਤ ਰਾਸ਼ਟਰ ਦੇ ਮਾਨੁੱਖਤਾਵਾਦੀ ਕੋਆਰਡੀਨੇਟਰ ਲਿਸ ਗ੍ਰਾਂਡੇ ਨੇ ਕਿਹਾ ਕਿ ਅਸੀਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹਾਂ ਤੇ ਅਸੀਂ ਉਨਹਾਂ ਭਿਆਨਕ ਹਮਲਿਆਂ ਵਿਚ ਜ਼ਖਮੀ ਹੋਏ ਸਾਰਿਆਂ ਪੀੜਤਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ। ਯਮਨ ਵਿਚ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਹਨ, ਇਹ ਦੁਖਾਂਤ ਹੈ।

Baljit Singh

This news is Content Editor Baljit Singh