ਲਸ਼ਕਰ ਦੇ 300 ਤੇ IAHC ਦੇ 1,000 ਅੱਤਵਾਦੀ ਅਫਗਾਨਿਸਤਾਨ 'ਚ ਸਰਗਰਮ : ਪੈਂਟਾਗਨ

05/25/2019 9:18:04 AM

ਵਾਸ਼ਿੰਗਟਨ — ਅਮਰੀਕਾ, ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਅਫਗਾਨਿਸਤਾਨ 'ਚ ਆਪਣੇ ਅਤੇ ਸਹਿਯੋਗੀ ਤਾਕਤਾਂ(ਅਲਾਈਡ ਫੋਰਸਿਜ਼) ਲਈ ਸਭ ਤੋਂ ਵੱਡਾ ਖਤਰਾ ਮੰਨਦਾ ਹੈ। ਪੈਂਟਾਗਨ ਦੀ ਰਿਪੋਰਟ 'ਲੀਡ ਇੰਸਪੈਕਟਰ ਜਨਰਲ ਫਾਰ ਆਪਰੇਸ਼ਨ ਫ੍ਰੀਡਮ ਸੈਂਟਿਨੇਲ' 'ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ 'ਚ 20 ਸਭ ਤੋਂ ਵੱਡੇ ਅੱਤਵਾਦੀ ਸੰਗਠਨਾਂ 'ਚ ਲਸ਼ਕਰ ਪੰਜਵੇਂ ਨੰਬਰ 'ਤੇ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰੱਖਿਆ ਮੰਤਰਾਲਾ, ' ਹਕਕਾਨੀ ਨੈੱਟਵਰਕ, ਈਸਟਰਨ ਤੁਰਕੀਸਤਾਨ ਇਸਲਾਮਿਕ ਮੂਵਮੈਂਟ ਅਤੇ ਲਸ਼ਕਰ-ਏ-ਤੋਇਬਾ ਨੂੰ ਅਫਗਾਨਿਸਤਾਨ 'ਚ ਅਮਰੀਕੀ ਅਤੇ ਸਹਿਯੋਗੀ ਤਾਕਤਾਂ ਲਈ ਸਭ ਤੋਂ ਵੱਡੇ ਖਤਰੇ ਦੇ ਰੂਪ ਵਿਚ ਨਿਸ਼ਾਨਬੱਧ ਕਰਦਾ ਹੈ।' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਸ਼ਕਰ ਦੇ 300 ਅਤੇ ਇਸਲਾਮਿਕ ਅਮੀਰਾਤ ਹਾਈ ਕੌਂਸਲ ਦੇ 1,000 ਅੱਤਵਾਦੀ ਅਫਗਾਨਿਸਤਾਨ ਵਿਚ ਸਰਗਰਮ ਹਨ।