ਵਿਗਿਆਨੀਆਂ ਨੂੰ ਮਿਲੀ 300 ਦੰਦਾਂ ਵਾਲੀ ਸ਼ਾਰਕ

11/14/2017 4:23:51 AM

ਪੁਰਤਗਾਲ - ਪੁਰਤਗਾਲ ਵਿਚ ਖੋਜਕਾਰਾਂ ਨੇ ਇਕ ਦੁਰਲੱਭ ਫਰਿੱਲਡ ਸ਼ਾਰਕ ਦੀ ਖੋਜ ਕੀਤੀ ਹੈ। ਹਾਲ ਹੀ ਵਿਚ ਅਟਲਾਂਟਿਕ ਮਹਾਸਾਗਰ ਵਿਚ ਯੂਰਪੀਅਨ ਯੂਨੀਅਨ ਦੇ ਪ੍ਰਾਜੈਕਟ 'ਤੇ ਕੰਮ ਕਰਨ ਦੌਰਾਨ ਖੋਜਕਾਰਾਂ ਦਾ ਸਾਹਮਣਾ 80 ਮਿਲੀਅਨ ਮਤਲਬ 8 ਕਰੋੜ ਸਾਲ ਪੁਰਾਣੀ ਇਸ ਸ਼ਾਰਕ ਦੀ ਨਸਲ ਨਾਲ ਹੋਇਆ। ਸ਼ਾਰਕ ਦੀ ਇਸ ਨਸਲ ਨੂੰ ਵਿਗਿਆਨੀ ਇਕ 'ਲਿਵਿੰਗ ਫਾਸਿਲ' ਮੰਨਦੇ ਹਨ। ਵਿਗਿਆਨੀਆਂ ਦੀ ਮੰਨੀਏ ਤਾਂ ਇਸ ਸ਼ਾਰਕ ਦੀ ਲੰਬਾਈ ਲਗਭਗ 5 ਫੁੱਟ ਹੈ ਅਤੇ ਇਸ ਦੀ ਗਰਦਨ ਸੱਪ ਵਾਂਗ ਹੈ ਅਤੇ ਇਸ ਦੇ 300 ਨੁਕੀਲੇ ਦੰਦ ਵੀ ਹਨ। ਇਨ੍ਹਾਂ ਦੰਦਾਂ ਦੀ ਮਦਦ ਨਾਲ ਇਹ ਸ਼ਿਕਾਰ ਵੀ ਕਰਦੀ ਹੈ।
ਵਿਗਿਆਨੀਆਂ ਨੂੰ ਇਹ ਸ਼ਾਰਕ ਸਮੁੰਦਰ ਵਿਚ ਲਗਭਗ 700 ਮੀਟਰ ਦੀ ਡੂੰਘਾਈ ਵਿਚ ਮਿਲੀ। ਆਮ ਤੌਰ 'ਤੇ ਸ਼ਾਰਕ ਅਜਿਹੀ ਨਹੀਂ ਪਾਈ ਜਾਂਦੀ ਪਰ ਇਸ ਸ਼ਾਰਕ ਦੇ ਮਿਲਣ ਤੋਂ ਵਿਗਿਆਨੀ ਖੁਦ ਵੀ ਹੈਰਾਨ ਹਨ। ਵਿਗਿਆਨੀਆਂ ਦੀ ਮੰਨੀਏ ਤਾਂ ਇਸ ਸ਼ਾਰਕ ਦੇ ਹੋਣ ਦੇ ਬਹੁਤ ਘੱਟ ਸਬੂਤ ਹਨ, ਇਸ ਲਈ ਇਸ ਦਾ ਅਚਾਨਕ ਦਿਖਾਈ ਦੇਣਾ ਹੈਰਾਨ ਕਰ ਦੇਣ ਵਾਲਾ ਹੈ।