ਲੀਬੀਆ ਤੱਟ ਨੇੜੇ 30 ਪ੍ਰਵਾਸੀਆਂ ਦੇ ਡੁੱਬਣ ਦਾ ਖ਼ਦਸ਼ਾ

06/30/2022 2:12:33 AM

ਕਾਹਿਰਾ-ਲੀਬੀਆ ਦੇ ਤੱਟ ਨੇੜੇ ਭੂਮੱਧ ਸਾਗਰ 'ਚ ਰਬੜ ਦੀ ਇਕ ਕਿਸ਼ਤੀ ਦੇ ਡੁੱਬਣ ਕਾਰਨ ਮਹਿਲਾਵਾਂ ਅਤੇ ਬੱਚਿਆਂ ਸਮੇਤ ਘਟੋ-ਘੱਟ 30 ਪ੍ਰਵਾਸੀ ਲਾਪਤਾ ਹੋ ਗਏ ਹਨ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਇਕ ਅੰਤਰਰਾਸ਼ਟਰੀ ਧਰਮਾਰਥ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੈ। ਬਿਹਤਰ ਜੀਵਨ ਦੀ ਭਾਲ 'ਚ ਯੂਰਪ ਜਾਣ ਵਾਲੇ ਪ੍ਰਵਾਸੀਆਂ ਨਾਲ ਜੁੜੀ ਇਹ ਨਵੀਂ ਘਟਨਾ ਹੈ। ਡਾਕਟਰਸ ਵਿਦਾਉਟ ਬਾਰਡਰਜ਼ ਨਾਂ ਦੀ ਸੰਸਥਾ ਨੇ ਕਿਹਾ ਕਿ ਕਿਸ਼ਤੀ ਭੂਮੱਧ ਸਾਗਰ 'ਚ ਡੁੱਬ ਗਈ।

ਇਹ ਵੀ ਪੜ੍ਹੋ : ਨਾਟੋ ਨੇ ਰੂਸ ਨੂੰ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ

ਡਾਕਰਸ ਵਿਦਾਉਟ ਬਾਰਡਰਜ਼ ਨੂੰ ਐੱਮ.ਐੱਸ.ਐੱਫ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਕਿਹਾ ਕਿ ਐੱਮ.ਐੱਸ.ਐੱਫ. ਵੱਲੋਂ ਸੰਚਾਲਿਤ ਇਕ ਬਚਾਅ ਜਹਾਜ਼ ਕਿਸ਼ਤੀ ਉਸ ਕਿਸ਼ਤੀ ਤੱਕ ਪਹੁੰਚੀ ਅਤੇ ਕੁਝ ਮਹਿਲਾਵਾਂ ਸਮੇਤ ਦਰਜਨਾਂ  ਪ੍ਰਵਾਸੀਆਂ ਨੂੰ ਬਚਾਉਣ 'ਚ ਸਫਲ ਰਹੇ ਪਰ ਬਚਾਅ ਜਹਾਜ਼ ਜਿਓ ਬੇਰੈਂਟਸ 'ਚ ਇਕ ਗਰਭਵਤੀ ਮਹਿਲਾ ਦੀ ਮੌਤ ਹੋ ਗਈ। ਐੱਮ.ਐੱਸ.ਐੱਫ. ਨੇ ਕਿਹਾ ਕਿ ਲਾਪਤਾ ਪ੍ਰਵਾਸੀਆਂ 'ਚ ਪੰਜ ਮਹਿਲਾਵਾਂ ਅਤੇ ਅੱਠ ਬੱਚੇ ਵੀ ਹਨ।

ਇਹ ਵੀ ਪੜ੍ਹੋ : ਤਾਲਿਬਾਨ ਤੇ ਅਮਰੀਕੀ ਅਧਿਕਾਰੀ ਕਰਨਗੇ ਮੁਲਾਕਾਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar