ਪੱਛਮੀ ਅਫਰੀਕੀ ਦੇਸ਼ ਸੇਨੇਗਲ ਅਤੇ ਗਾਮਬੀਆ ''ਚ ਕਿਸ਼ਤੀ ਹਾਦਸਾ, 30 ਲੋਕਾਂ ਦੀ ਮੌਤ

04/26/2017 9:21:54 AM

ਡਕਾਰ— ਪੱਛਮੀ ਅਫਰੀਕੀ ਦੇਸ਼ ਸੇਨੇਗਲ ਅਤੇ ਗਾਮਬੀਆ ਵਿਚ ਹੋਏ ਦੋ ਕਿਸ਼ਤੀ ਹਾਦਸਿਆਂ ''ਚ ਲਗਭਗ 30 ਲੋਕਾਂ ਦੀ ਮੌਤ ਹੋ ਗਈ। ਸਮੁੰਦਰੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪੱਛਮੀ ਅਫਰੀਕਾ ਦੇ ਦੋਹਾਂ ਗੁਆਂਢੀ ਦੇਸ਼ਾਂ ਦਾ ਖਰਾਬ ਰਿਕਾਰਡ ਰਿਹਾ ਹੈ। ਸੇਨੇਗਲ ''ਚ ਮੱਧ ਟਾਪੂ ਖੇਤਰ ਬੈਟੇਂਟੀ ਕੋਲ ਇਕ ਲੱਕੜ ਦੀ ਕਿਸ਼ਤੀ ਪਲਟਣ ਨਾਲ 21 ਲੋਕਾਂ ਦੀ ਮੌਤ ਹੋ ਗਈ। 
ਕਿਸ਼ਤੀ ''ਤੇ ਕੁੱਲ 72 ਲੋਕ ਸਵਾਰ ਸਨ। ਇਹ ਖੇਤਰ ਸੈਲਾਨੀਆਂ ਵਿਚਾਲੇ ਕਾਫੀ ਲੋਕਪ੍ਰਿਅ ਹੈ। ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਉਮਰ ਕਾਨੇ ਨੇ ਦੱਸਿਆ ਕਿ ਕਿਸ਼ਤੀ ''ਤੇ ਸਵਾਰ ਲੋਕਾਂ ''ਚ ਸਿਰਫ ਦੋ ਪੁਰਸ਼ ਸਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਸ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਸੀ। ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ''ਚ ਵਾਧੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਕ ਲਾਪਤਾ ਵਿਅਕਤੀ ਦੀ ਲਾਸ਼ ਮਿਲੀ ਹੈ। ਕਾਨੇ ਨੇ ਕਿਹਾ ਕਿ ਕਿਸ਼ਤੀ ''ਤੇ ਸਵਾਰ ਬਾਕੀ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਘਟਨਾ ''ਤੇ ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਦੂਜਾ ਹਾਦਸਾ ਮੰਗਲਵਾਰ ਰਾਤ ਗਾਮਬੀਆ ਨਦੀ ਵਿਚ ਹੋਇਆ, ਜੋ ਗਾਮਬੀਆ ਨੂੰ ਲਗਭਗ ਦੋ ਹਿੱਸਿਆਂ ਵਿਚ ਵੰਡਦੀ ਹੈ। ਪੁਲਸ ਬੁਲਾਰੇ ਫੋਡੇ ਕੋਂਟਾ ਨੇ ਬੰਜੁਲ ਮੁਤਾਬਕ ਕੱਲ ਰਾਤ ਕਿਸ਼ਤੀ ਪਲਟਣ ਨਾਲ ਉਸ ''ਚ ਸਵਾਰ 8 ਮਛੇਰਿਆਂ ਦੀ ਮੌਤ ਹੋ ਗਈ।

Tanu

This news is News Editor Tanu