ਇਜ਼ਰਾਈਲ-ਹਮਾਸ ਯੁੱਧ ''ਚ ਹੁਣ ਤੱਕ 30,717 ਫਲਸਤੀਨੀਆਂ ਦੀ ਹੋ ਚੁੱਕੀ ਹੈ ਮੌਤ

03/06/2024 5:21:56 PM

ਰਫਾਹ (ਭਾਸ਼ਾ) : ਇਜ਼ਰਾਈਲ-ਹਮਾਸ ਜੰਗ ‘ਚ ਹੁਣ ਤੱਕ 30,717 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ 'ਚ 86 ਲੋਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਆਂਦਾ ਗਿਆ, ਜਦਕਿ 113 ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ। ਗਾਜ਼ਾ ਦਾ ਸਿਹਤ ਮੰਤਰਾਲਾ ਹਮਾਸ ਦੁਆਰਾ ਚਲਾਈ ਜਾ ਰਹੀ ਸਰਕਾਰ ਦਾ ਹਿੱਸਾ ਹੈ ਅਤੇ ਮੌਤਾਂ ਦਾ ਵਿਸਤ੍ਰਿਤ ਰਿਕਾਰਡ ਰੱਖਦਾ ਹੈ। ਗਾਜ਼ਾ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਹੋਈਆਂ ਲੜਾਈਆਂ ਦੇ ਸਬੰਧ ਵਿੱਚ ਇਸਦੇ ਅੰਕੜੇ ਕਾਫ਼ੀ ਹੱਦ ਤੱਕ ਸੰਯੁਕਤ ਰਾਸ਼ਟਰ, ਸੁਤੰਤਰ ਮਾਹਰਾਂ ਅਤੇ ਇੱਥੋਂ ਤੱਕ ਕਿ ਇਜ਼ਰਾਈਲੀ ਅੰਕੜਿਆਂ ਨਾਲ ਮੇਲ ਖਾਂਦੇ ਹਨ।

ਇਹ ਵੀ ਪੜ੍ਹੋ: 100 ਤੋਂ ਵੱਧ ਸ਼ਰਧਾਲੂ ਮਹਾਸ਼ਿਵਰਾਤਰੀ ਮਨਾਉਣ ਲਈ ਪਾਕਿਸਤਾਨ ਦੇ ਕਟਾਸ ਰਾਜ ਮੰਦਰ ਲਈ ਹੋਏ ਰਵਾਨਾ

ਮੰਤਰਾਲਾ ਆਪਣੀ ਗਿਣਤੀ ਵਿਚ ਨਾਗਰਿਕਾਂ ਅਤੇ ਲੜਾਕਿਆਂ ਵਿਚ ਫਰਕ ਨਹੀਂ ਕਰਦਾ, ਪਰ ਇਸ ਦਾ ਕਹਿਣਾ ਹੈ ਕਿ ਯੁੱਧ ਵਿਚ ਮਾਰੇ ਗਏ ਲੋਕਾਂ ਵਿਚ ਔਰਤਾਂ ਅਤੇ ਬੱਚੇ ਲਗਭਗ ਦੋ ਤਿਹਾਈ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਕਿਉਂਕਿ ਇਜ਼ਰਾਈਲੀ ਹਵਾਈ ਹਮਲਿਆਂ ਦੇ ਮਲਬੇ ਹੇਠ ਅਤੇ ਉਨ੍ਹਾਂ ਇਲਾਕਿਆਂ ਵਿਚ ਲਾਸ਼ਾਂ ਦੱਬੀਆਂ ਹੋਈਆਂ ਹਨ, ਜਿੱਥੇ ਮੈਡੀਕਲ ਟੀਮਾਂ ਨਹੀਂ ਪਹੁੰਚ ਸਕਦੀਆਂ। ਇਸ ਵਿਚ ਕਿਹਾ ਗਿਆ ਹੈ ਕਿ ਯੁੱਧ ਵਿਚ ਹੁਣ ਤੱਕ 72,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਇਸ ਯੁੱਧ ਵਿਚ ਹੁਣ ਤੱਕ 10,000 ਹਮਾਸ ਲੜਾਕਿਆਂ ਨੂੰ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ: UAE 'ਚ ਕੰਮ ਕਰਦੇ ਭਾਰਤੀਆਂ ਲਈ ਵੱਡੀ ਖ਼ਬਰ, ਨਵੀਂ ਬੀਮਾ ਯੋਜਨਾ ਦਾ ਐਲਾਨ

ਇਹ ਜੰਗ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਵੱਲੋਂ ਕੀਤੇ ਗਏ ਅਚਾਨਕ ਹਮਲੇ ਨਾਲ ਸ਼ੁਰੂ ਹੋਈ ਸੀ। ਇਸ ਹਮਲੇ 'ਚ ਫਲਸਤੀਨੀ ਅੱਤਵਾਦੀਆਂ ਨੇ ਕਰੀਬ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਜ਼ਰਾਈਲ ਦੇ ਜਵਾਬੀ ਹਮਲੇ ਨੇ ਗਾਜ਼ਾ ਦੀ 23 ਲੱਖ ਦੀ ਆਬਾਦੀ ਵਿਚੋਂ ਲਗਭਗ 80 ਫ਼ੀਸਦੀ ਲੋਕਾਂ ਨੂੰ ਆਪਣੇ ਘਰ ਛੱਡ ਕੇ ਕਿਤੇ ਹੋਰ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਹਜ਼ਾਰਾਂ ਫਲਸਤੀਨੀਆਂ ਨੂੰ ਭੁੱਖਮਰੀ ਦੇ ਕੰਢੇ 'ਤੇ ਧੱਕ ਦਿੱਤਾ ਹੈ।

ਇਹ ਵੀ ਪੜ੍ਹੋ: ਸ਼ਖ਼ਸ ਦਾ ਦਾਅਵਾ; ਲਗਵਾ ਚੁੱਕਾ ਹਾਂ COVID-19 ਦੇ 200 ਤੋਂ ਵੱਧ ਟੀਕੇ, ਵਿਗਿਆਨੀਆਂ ਨੇ ਜਾਂਚ ਕੀਤੀ ਤਾਂ ਰਹਿ ਗਏ ਹੈਰਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry