ਤਾਈਵਾਨ : ਪਤੰਗ ''ਚ ਉਲਝਿਆ 3 ਸਾਲਾ ਬੱਚਾ, ਕਈ ਫੁੱਟ ਉੱਚਾ ਉੱਡਿਆ ਹਵਾ ''ਚ (ਵੀਡੀਓ)

08/31/2020 6:09:30 PM

ਤਾਏਪਈ (ਬਿਊਰੋ): ਤਾਈਵਾਨ ਵਿਚ ਇਨੀਂ ਦਿਨੀਂ ਪੰਤਗ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ।ਐਤਵਾਰ ਨੂੰ ਇਸ ਉਤਸਵ ਵਿਚ ਇੱਕ ਬੱਚਾ ਪਤੰਗ ਦੀਆਂ ਡੋਰਾਂ ਵਿਚ ਫਸ ਗਿਆ, ਜਿਸ ਨਾਲ ਉੱਥੇ ਡਰ ਦਾ ਮਾਹੌਲ ਬਣ ਗਿਆ। ਬੱਚਾ ਉੱਥੇ ਮੌਜੂਦ ਡਰੇ ਬਾਲਗਾਂ ਦੇ ਸਿਰਾਂ ਉੱਤੇ ਕਈ ਫੁੱਟ ਉੱਚਾ ਹਵਾ ਵਿਚ ਉੱਡ ਗਿਆ।

3 ਸਾਲ ਦੀ ਕੁੜੀ Nanlioao ਦੇ ਸਮੁੰਦਰੀ ਤੱਟੀ ਸ਼ਹਿਰ ਵਿਚ ਹਿਸਿੰਚੂ ਸਿਟੀ ਇੰਟਰਨੈਸ਼ਨਲ ਪਤੰਗ ਫੈਸਟੀਵਲ ਵਿਚ ਹਿੱਸਾ ਲੈ ਰਹੀ ਸੀ ।ਜਦੋਂ ਉਹ ਇਕ ਵਿਸ਼ਾਲ ਸੰਤਰੀ ਪਤੰਗ ਦੀ ਲੰਮੀ ਪੂਛ ਨਾਲ ਉਲਝ ਗਈ। ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਓ ਦੇ ਮੁਤਾਬਕ, ਤੇਜ਼ ਹਵਾਵਾਂ ਨੇ ਲੜਕੀ ਨੂੰ ਹਵਾ ਵਿਚ ਉਠਾ ਦਿੱਤਾ ਅਤੇ ਹਿੰਸਕ ਢੰਗ ਨਾਲ ਉਸ ਨੂੰ ਚੀਕਦੇ ਬਾਲਗਾਂ ਦੀ ਭੀੜ ਦੇ ਉੱਪਰ ਚਾਰੇ ਸੁੱਟ ਦਿੱਤਾ।

 

ਤਾਈਵਾਨ ਇੰਗਲਿਸ਼ ਨਿਊਜ਼ ਦੇ ਮੁਤਾਬਕ, ਅਣਪਛਾਤੀ ਲੜਕੀ ਲਗਭਗ 30 ਸੈਕਿੰਡ ਤੱਕ ਹਵਾ ਵਿਚ ਰਹੀ। ਉਹ ਹਵਾ ਨਾਲ ਉੱਠਦੀ ਅਤੇ ਡਿੱਗਦੀ ਰਹੀ। ਇਸ ਤੋਂ ਪਹਿਲਾਂ ਕਿ ਬਾਲਗ ਉਸ ਨੂੰ ਫੜ ਕੇ ਧਰਤੀ ਉੱਤੇ ਵਾਪਸ ਖਿੱਚਣ ਦੇ ਯੋਗ ਹੋ ਹੁੰਦੇ। ਦੁਪਹਿਰ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਕੁੜੀ ਨੂੰ ਗੰਭੀਰ ਰੂਪ ਵਿਚ ਸੱਟ ਨਹੀਂ ਲੱਗੀ, ਉਸ ਦੇ ਚਿਹਰੇ ਅਤੇ ਗਰਦਨ ਵਿਚ ਕੁਝ ਜ਼ਖਮੀ ਹੋਏ ਸਨ ਅਤੇ ਉਸ ਦੇ ਗਲੇ ਵਿਚ ਹਲਕੇ ਜਿਹੇ ਕੱਟ ਦੇ ਨਿਸ਼ਾਨ ਸਨ। ਸ਼ਹਿਰ ਦੇ ਅਧਿਕਾਰੀਆਂ ਨੇ ਸੁਰੱਖਿਆ ਸਮੀਖਿਆ ਕਰਨ ਲਈ ਤਿਉਹਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ।

Vandana

This news is Content Editor Vandana