'3 ਗੁਣਾ ਜ਼ਿਆਦਾ ਵੱਧ ਸਕਦੀਆਂ ਹਨ ਬੀਅਰ ਦੀਆਂ ਕੀਮਤਾਂ'

10/17/2018 8:28:18 PM

ਵਾਸ਼ਿੰਗਟਨ — ਗਲੋਬਲ ਵਾਰਮਿੰਗ ਜੋ ਹੁਣ ਤੱਕ ਸਿਰਫ ਦੁਨੀਆ ਦੇ ਤਾਪਮਾਨ 'ਤੇ ਅਸਰ ਪਾ ਰਹੀ ਸੀ, ਉਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਖਾਣ-ਪੀਣ 'ਤੇ ਵੀ ਪੈਣ ਵਾਲਾ ਹੈ। ਕੁਝ ਵਿਗਿਆਨਕਾਂ ਨੇ ਅਜਿਹੀ ਖੋਜ ਕੀਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਬੀਅਰ ਵੀ ਮਹਿੰਗੀ ਹੋ ਜਾਵੇਗੀ। ਰਿਸਰਚ ਮੁਤਾਬਕ ਜੌਂ ਦੇ ਉਤਪਾਦਨ 'ਚ ਆਉਣ ਵਾਲੇ ਸਾਲਾ 'ਚ 17 ਫੀਸਦੀ ਤੱਕ ਦੀ ਕਮੀ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਕਾਰਨ ਬੀਆਰ ਦੀਆਂ ਕੀਮਤਾਂ ਦੁਗਣੀਆਂ ਹੋ ਜਾਣਗੀਆਂ।
ਉਥੇ ਆਇਰਲੈਂਡ ਜਿਹੇ ਦੇਸ਼ ਜਿਥੇ ਸ਼ਰਾਬ ਬਣਾਉਣ ਦੀ ਲਾਗਤ ਪਹਿਲਾਂ ਤੋਂ ਹੀ ਜ਼ਿਆਦਾ ਹੈ, ਉਥੇ ਕੀਮਤ 3 ਗੁਣਾ ਜ਼ਿਆਦਾ ਹੋ ਜਾਵੇਗੀ। ਇਹ ਗੱਲ ਨੇਚਰ ਪਲਾਂਟ ਨਾਂ ਦੀ ਇਕ ਮੈਗਜ਼ੀਨ 'ਚ ਛਾਪੀ ਗਈ ਹੈ। ਇਸ ਸਟੱਡੀ ਨੂੰ ਕਰਨ ਦਾ ਮਕਸਦ ਇਹੀ ਪਤਾ ਲਾਉਣਾ ਸੀ ਕਿ ਗਲੋਬਲ ਵਾਰਮਿੰਗ ਦਾ ਸਾਡੀ ਰੁਜ਼ਾਨਾ ਜ਼ਿੰਦਗੀ ਸ਼ੈਲੀ 'ਤੇ ਕੀ ਅਸਰ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੀ ਆਪਣੀ ਰਿਪੋਰਟ 'ਚ ਕਲਾਈਮੇਟ ਚੇਂਜ ਦੇ ਖਤਰਿਆਂ ਦੇ ਬਾਰੇ 'ਚ ਦੱਸਿਆ ਸੀ। ਉਸ ਰਿਪੋਰਟ ਮੁਤਾਬਕ ਜਲਵਾਯੂ ਪਰਿਵਰਤਨ ਕਾਰਨ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ 'ਚ ਕਮੀ ਹੋਵੇਗੀ। ਦੱਸ ਦਈਏ ਕਿ ਦੁਨੀਆ ਭਰ 'ਚ ਜੌਂ ਦਾ ਕਈ ਤਰ੍ਹਾਂ ਇਸਤੇਮਾਲ ਹੁੰਦਾ ਹੈ। ਬੀਅਰ 'ਚ ਵਰਤੋਂ ਕੀਤੇ ਜਾਣ ਤੋਂ ਇਲਾਵਾ ਇਸ ਨੂੰ ਪਸ਼ੂਆਂ ਨੂੰ ਵੀ ਖਵਾਈ ਜਾਂਦੀ ਹੈ। ਕੁਲ ਉਤਪਾਦਨ ਦਾ ਸਿਰਫ 20 ਫੀਸਦੀ ਹੀ ਬੀਅਰ ਬਣਾਉਣ 'ਚ ਇਸਤੇਮਾਲ ਹੁੰਦਾ ਆਇਆ ਹੈ। ਹਾਲਾਂਕਿ ਅਮਰੀਕਾ, ਬ੍ਰਾਜ਼ੀਲ ਅਤੇ ਚੀਨ 'ਚ ਬੀਅਰ ਬਣਾਉਣ ਲਈ ਇਸ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ।