ਅਫਗਾਨਿਸਤਾਨ ''ਚ ਬੰਬ ਧਮਾਕਾ, ਸੂਬਾਈ ਪੁਲਸ ਮੁਖੀ ਸਣੇ 3 ਪੁਲਸ ਕਰਮਚਾਰੀ ਹਲਾਕ

05/08/2020 2:15:39 PM

ਕਾਬੁਲ- ਅਫਗਾਨਿਸਤਾਨ ਦੇ ਪੂਰਬੀ ਸੂਬੇ ਖੋਸਤ ਵਿਚ ਦੇਰ ਰਾਤ ਬੰਬ ਧਮਾਕੇ ਵਿਚ ਸੂਬਾਈ ਪੁਲਸ ਮੁਖੀ ਸਣੇ ਤਿੰਨ ਪੁਲਸ ਅਧਿਕਾਰੀ ਮਾਰੇ ਗਏ। ਸੂਬਾਈ ਗਵਰਨਰ ਮੁਹੰਮਦ ਹਲੀਮ ਫਿਗਾਈ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਹਨਾਂ ਨੇ ਕਿਹਾ ਕਿ ਖੋਸਤ ਸੂਬੇ ਦੇ ਪੁਲਸ ਮੁਖੀ ਬ੍ਰਿਗੇਡੀਅਰ ਜਨਰਲ ਸਈਦ ਅਹਿਮਦ ਬਾਬਾਜ਼ਈ, ਉਹਨਾਂ ਦਾ ਸਹਾਇਕ ਅਧਿਕਾਰੀ ਤੇ ਇਕ ਹੋਰ ਪੁਲਸ ਅਧਿਕਾਰੀ ਨਾਦਰ ਸ਼ਾਹ ਕੋਟ ਜ਼ਿਲੇ ਵਿਚ ਰਾਤ 11 ਵਜੇ ਆਈ.ਈ.ਡੀ. ਧਮਾਕੇ ਵਿਚ ਸ਼ਹੀਦ ਹੋ ਗਏ। ਉਹਨਾਂ ਦੱਸਿਆ ਕਿ ਘਟਨਾ ਵੇਲੇ ਵਾਹਨ ਜੈਨ ਖੇਲ ਇਲਾਕੇ ਵਿਚ ਇਕ ਤਾਲਿਬਾਨੀ ਅੱਤਵਾਦੀ ਦਾ ਪਿੱਛਾ ਕਰਦੇ ਹੋਏ ਮਿੱਟੀ ਭਰੇ ਇਲਾਕੇ ਵਿਚੋਂ ਲੰਘ ਰਿਹਾ ਸੀ, ਇਸੇ ਦੌਰਾਨ ਉਹ ਇਕ ਆਈ.ਈ.ਡੀ. ਧਮਾਕੇ ਦੀ ਲਪੇਟ ਵਿਚ ਆ ਗਿਆ। 

Baljit Singh

This news is Content Editor Baljit Singh