3 ਪ੍ਰਵਾਸੀਆਂ ''ਤੇ ਲੱਗੇ ਸ਼ਿਪ ਹਾਈਜੈਕ ਕਰਨ ਦੇ ਦੋਸ਼

03/30/2019 7:01:10 PM

ਵੈਲੈਂਟਾ— ਮਾਲਟਾ 'ਚ ਤਿੰਨ ਅੱਲੜ੍ਹ ਪ੍ਰਵਾਸੀਆਂ 'ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਇਕ ਵਪਾਰਕ ਜਹਾਜ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਰੂ ਮੈਂਬਰਾਂ ਨੂੰ ਡਰਾਇਆ-ਧਮਕਾਇਆ। ਮਾਲਟਾ ਦੇ ਕਾਨੂੰਨ ਮੁਤਾਬਕ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਅੱਤਵਾਦੀ ਅਪਰਾਧ ਵਜੋਂ ਗਿਣਿਆ ਜਾਂਦਾ ਹੈ।

ਦੋਸ਼ੀਆਂ 'ਚੋਂ ਇਕ ਦੀ ਪਛਾਣ ਗਿਨੀ ਦੇ ਇਕ 19 ਸਾਲਾਂ ਅਬਦੱਲਾ ਬਰੀ ਵਜੋਂ ਸ਼ਨੀਵਾਰ ਨੂੰ ਅਦਾਲਤ 'ਚ ਦੱਸੀ ਗਈ ਤੇ ਦੂਜੇ ਦੋ, 15 ਤੇ 16 ਸਾਲਾ ਨਾਬਾਲਗਾਂ, ਦੇ ਨਾਮ ਨਹੀਂ ਜ਼ਾਹਿਰ ਨਹੀਂ ਕੀਤੇ ਗਏ ਹਨ। ਇਨ੍ਹਾਂ 'ਚੋਂ ਇਕ ਗਿਨੀ ਤੋਂ ਤੇ ਦੂਜਾ ਆਈਵਰੀ ਕੋਸਟ ਤੋਂ ਹੈ। ਉਹ ਏਲ ਹਿਬਲੂ1, ਇਕ ਆਇਲ ਟੈਂਕਰ ਨੂੰ ਹਾਈਜੈਕ ਕਰਨ ਦੇ ਸ਼ੱਕੀ ਹਨ।

ਕਪਤਾਨ ਨੇ ਕਿਹਾ ਹੈ ਕਿ ਜਦੋਂ ਜਹਾਜ਼ ਲੀਬੀਆ ਵਾਪਸ ਜਾ ਰਿਹਾ ਸੀ ਤਾਂ ਪ੍ਰਵਾਸੀਆਂ ਤੇ ਕਰੂ ਮੈਂਬਰਾਂ ਵਿਚਾਲੇ ਝਗੜਾ ਹੋਇਆ ਤੇ ਉਨ੍ਹਾਂ ਨੇ ਜਹਾਜ਼ 'ਤੇ ਕਬਜ਼ਾ ਕਰ ਲਿਆ ਤੇ ਜਹਾਜ਼ ਨੂੰ ਯੂਰਪ ਵੱਲ ਲਿਜਾਣ ਲਈ ਮਜਬੂਰ ਕੀਤਾ।


Baljit Singh

Content Editor

Related News