ਨਿਊਯਾਰਕ ਤੋਂ ਦੁਖਦਾਇਕ ਖ਼ਬਰ : ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

06/21/2022 9:49:04 AM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਡਬਲਯੂ.ਪੀ.ਆਈ.ਐੱਕਸ. ਟੀਵੀ ਸਟੇਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਫਾਇਰਫਾਈਟਰ ਉੱਥੇ ਪਹੁੰਚੇ ਤਾਂ ਘਰ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਸੀ ਅਤੇ ਇੱਕ ਫਲੈਟ ਦੀ ਬੇਸਮੈਂਟ ਵਿੱਚੋਂ 2 ਲਾਸ਼ਾਂ ਮਿਲੀਆਂ। ਫਾਇਰਫਾਈਟਰਾਂ ਨੂੰ ਅਗਲੇ ਦਿਨ ਤੀਜੀ ਲਾਸ਼ ਮਿਲੀ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਇਟਲੀ 'ਚ 22 ਸਾਲਾ ਭਾਰਤੀ ਲਵਪ੍ਰੀਤ ਸਿੰਘ ਸਿਟੀ ਕੌਂਸਲ ਦਾ ਸਲਾਹਕਾਰ ਨਿਯੁਕਤ

ਨਿਊਯਾਰਕ ਪੋਸਟ ਨੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਜੋੜੇ ਦੀ ਪਛਾਣ ਨੰਦਾ ਬਾਲੋ ਪਰਸਾਦ ਅਤੇ ਬੋਨੋ ਸਲੀਮਾ ਸੈਲੀ ਪਰਸਾਦ ਵਜੋਂ ਕੀਤੀ ਹੈ। ਉਨ੍ਹਾਂ ਦੇ ਬੇਟੇ ਡੇਵੋਨ ਪਰਸਾਦ (22) ਦੀ ਲਾਸ਼ ਅਗਲੇ ਦਿਨ ਹੀ ਮਿਲੀ ਸੀ। ਡਬਲਯੂ.ਪੀ.ਆਈ.ਐੱਕਸ. ਮੁਤਾਬਕ ਇਸ ਘਟਨਾ ਨੂੰ ਅਧਿਕਾਰੀਆਂ ਨੇ "ਫਾਈਵ-ਅਲਾਰਮ ਫਾਇਰ" ਵਜੋਂ ਸ਼੍ਰੇਣੀਬੱਧ ਕੀਤਾ ਸੀ, ਜੋ ਤੇਜ਼ ਹਵਾਵਾਂ ਕਾਰਨ ਚਾਰ ਹੋਰ ਘਰਾਂ ਵਿੱਚ ਫੈਲ ਗਈ। ਇਸ ਨੇ ਅੱਗੇ ਦੱਸਿਆ ਕਿ 9 ਪਰਿਵਾਰਾਂ ਦੇ 29 ਬਾਲਗ ਅਤੇ 13 ਬੱਚੇ ਅੱਗ ਨਾਲ ਪ੍ਰਭਾਵਿਤ ਹੋਏ ਹਨ, ਜਦੋਂ ਕਿ ਕਈ ਫਾਇਰਫਾਈਟਰ ਜ਼ਖ਼ਮੀ ਹੋਏ ਹਨ। ਨਿਊਯਾਰਕ ਪੋਸਟ ਨੇ ਕਿਹਾ ਕਿ ਰਿਸ਼ਤੇਦਾਰਾਂ ਦੇ ਅਨੁਸਾਰ, ਨੰਦਾ ਪਰਸਾਦ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇ.ਐੱਫ.ਕੇ. ਹਵਾਈ ਅੱਡੇ 'ਤੇ ਕੰਮ ਕਰਦੀ ਸੀ। 

ਇਹ ਵੀ ਪੜ੍ਹੋ: ਅਮਰੀਕਾ 'ਚ ਇੰਡੀਅਨ ਚਾਟ ਦਾ ਚਸਕਾ, ‘ਚਾਏ ਪਾਣੀ’ ਰੈਸਟੋਰੈਂਟ ਨੂੰ ਮਿਲਿਆ ਬੈਸਟ ਐਵਾਰਡ

 


cherry

Content Editor

Related News