ਕੌਮਾਂਤਰੀ ਵਿਗਿਆਨ ਮੁਕਾਬਲੇਬਾਜ਼ੀ ਦੇ ਆਖਰੀ ਦੌਰ ’ਚ ਥਾਂ ਬਣਾਉਣ ਵਾਲੇ ਮੁਕਾਬਲੇਬਾਜ਼ਾਂ ’ਚ 3 ਭਾਰਤੀ ਵਿਦਿਆਰਥੀ

10/17/2018 12:14:12 AM

ਵਾਸ਼ਿੰਗਟਨ – ਗਣਿਤ ਅਤੇ ਵਿਗਿਆਨ ਪ੍ਰਤੀ ਜਨੂੰਨ ਰੱਖਣ ਵਾਲੇ ਨੌਜਵਾਨਾਂ ਲਈ ਅਮਰੀਕਾ ’ਚ ਹੋਣ ਵਾਲੀ ਮਸ਼ਹੂਰ ਸਾਲਾਨਾ ਕੌਮਾਂਤਰੀ ਵਿਗਿਆਨ ਮੁਕਾਬਲੇਬਾਜ਼ੀ ‘ਬ੍ਰੇਕਥੂ ਜੂਨੀਅਰ ਚੈਲੰਜ’ ਦੇ ਆਖਰੀ ਪੜਾਅ ’ਚ ਤਿੰਨ ਭਾਰਤੀ ਵਿਦਿਆਰਥੀਅਾਂ ਨੇ ਥਾਂ ਬਣਾਈ ਹੈ। ਮੁਕਾਬਲੇਬਾਜ਼ੀ ਦੇ ਆਖਰੀ ਦੌਰ ’ਚ ਕੁਲ 15 ਮੁਕਾਬਲੇਬਾਜ਼ਾਂ ਨੂੰ ਚੁਣਿਆ ਗਿਆ ਹੈ, ਜਿਸ ’ਚ ਤਿੰਨ ਭਾਰਤੀ ਵਿਦਿਆਰਥੀ ਸ਼ਾਮਲ ਹਨ। ਇਹ ਬੈਂਗਲੁਰੂ ਤੋਂ ਸਮਯ ਗੋਦਿਕਾ (16) ਅਤੇ ਨਿਖਿਆ ਸ਼ਮਸ਼ੇਰ (16) ਅਤੇ ਦਿੱਲੀ ਤੋਂ ਕਾਵਿਆ ਨੇਗੀ (18) ਹਨ। ਮੁਕਾਬਲੇਬਾਜ਼ੀ ਲਈ ਦੁਨੀਆ ਭਰ ਤੋਂ 12000 ਤੋਂ ਵੱਧ ਵਿਦਿਆਰਥੀਅਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਨੇ ਭੌਤਿਕ ਜਾਂ ਜੀਵ ਵਿਗਿਆਨ ਨਾਲ ਸੰਬੰਧਿਤ ਦਿਲਚਸਪ ਵੀਡੀਓ ਸੌਂਪੇ ਸਨ। ਜੇਤੂ ਦੇ ਨਾਂ ਦਾ  ਐਲਾਨ ਸਿਲੀਕਾਨ ਵੈਲੀ ’ਚ 4 ਨਵੰਬਰ ਨੂੰ ਕੀਤਾ ਜਾਵੇਗਾ। ਜੇਤੂ ਨੂੰ ਕਾਲਜ ਸਕਾਲਰਸ਼ਿਪ ਦੇ ਰੂਪ ’ਚ 250000 ਅਮਰੀਕੀ ਡਾਲਰ (ਲਗਭਗ 1.85 ਕਰੋੜ ਰੁਪਏ) ਦੀ ਰਕਮ ਦਿੱਤੀ ਜਾਵੇਗੀ। ਉਸ ਜੇਤੂ ਵਿਦਿਆਰਥੀ ਨੂੰ ਇਸ ਲਈ ਪ੍ਰੇਰਿਤ ਕਰਨ ਅਤੇ ਉਸ ਨੂੰ ਤਿਆਰ ਕਰਨ ਵਾਲੇ ਵਿਗਿਆਨ ਅਧਿਆਪਕ ਨੂੰ ਇਨਾਮ ਦੇ ਰੂਪ ’ਚ 50 ਹਜ਼ਾਰ ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਜੇਤੂ ਵਿਦਿਆਰਥੀ ਦੇ ਸਕੂਲ ਨੂੰ 100000 ਅਮਰੀਕੀ ਡਾਲਰ ਦੀ ਲਾਗਤ ਵਾਲੀ ਇਕ ਅਤਿਆਧੁਨਿਕ ਵਿਗਿਆਨ ਪ੍ਰਯੋਗਸ਼ਾਲਾ ਮਿਲੇਗੀ।