US ''ਚ 3 ਭਾਰਤੀ-ਅਮਰੀਕੀਆਂ ਦੀ ਹਾਲਤ ਨਾਜ਼ੁਕ ਤੇ 44 ਵਿਦਿਆਰਥੀ ਕੋਰੋਨਾ ਪਾਜ਼ੇਟਿਵ

04/03/2020 12:18:37 AM

ਹਿਊਸਟਨ - ਹਿਊਸਟਨ ਵਿਚ ਇਸ ਹਫਤੇ ਕੋਰੋਨਾਵਾਇਰਸ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਾਏ ਗਏ 3 ਭਾਰਤੀ-ਅਮਰੀਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਵਿਚੋਂ ਇਕ ਡਾਕਟਰ ਅਤੇ ਇਕ ਆਈ. ਟੀ. ਪੇਸ਼ੇਵਰ ਸ਼ਾਮਲ ਹੈ। ਹਸਪਤਾਲ ਵਿਚ ਦਾਖਲ ਆਈ. ਟੀ. ਪੇਸ਼ੇਵਰ ਰੋਹਨ ਬਾਵੇਡਕਰ (42) ਅਤੇ ਡਾਕਟਰ ਲਾਵੰਗਾ ਵੇਲੁਸਵਾਮੀ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੇ ਕਿਸੇ ਵੀ ਵਿਅਕਤੀ ਤੋਂ ਤੁਰੰਤ ਖੂਨ ਦਾਨ ਦੇਣ ਦੀ ਅਪੀਲ ਕੀਤੀ ਹੈ, ਜਿਹਡ਼ਾ ਹਾਲ ਹੀ ਵਿਚ ਕੋਵਿਡ-19 ਤੋਂ ਠੀਕ ਹੋਇਆ ਹੋਵੇ। ਰੋਹਨ ਹਾਲ ਹੀ ਵਿਚ ਕਾਰੋਬਾਰੀ ਯਾਤਰਾ ਕਰਨ ਕਾਰਨ ਕੋਰੋਨਾ ਤੋਂ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂਸ ਦੀ ਪਤਨੀ ਮਾਨਸੀ ਅਤੇ 3 ਬੱਚਿਆਂ ਨੂੰ ਘਰ ਵਿਚ ਅਲੱਗ ਰੱਖਿਆ ਗਿਆ ਹੈ।

ਦੂਜੇ ਪਾਸੇ ਟੈਕਸਾਸ ਯੂਨੀਵਰਸਿਟੀ ਦੇ 44 ਵਿਦਿਆਰਥੀ ਵੀ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਹਾਲ ਹੀ ਵਿਚ ਮੈਕਸੀਕੋ ਦੀ ਯਾਤਰਾ ਕਰਕੇ ਵਾਪਸ ਆਏ ਸਨ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣ ਨਾ ਕਰਨ ਕਾਰਨ ਵਾਇਰਸ ਦੇ ਸ਼ਿਕਾਰ ਹੋ ਗਏ। ਹਾਲਾਂਕਿ, ਆਸਿਟਨ ਸਥਿਤ ਯੂਨੀਵਰਸਿਟੀ ਨੇ ਸ਼ੁਰੂ ਵਿਚ ਸਿਰਫ 28 ਵਿਦਿਆਰਥੀਆਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਕੀਤੀ ਸੀ। ਯੂਨੀਵਰਸਿਟੀ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਕਰੀਬ 70 ਵਿਦਿਆਰਥੀ ਨਿੱਜੀ ਜਹਾਜ਼ ਰਾਹੀਂ ਛੁੱਟੀ ਮਨਾਉਣ ਮੈਕਸੀਕੋ ਦੇ ਕਾਬੋ ਸੈਨ ਲੁਕਾਸ ਗਏ ਸਨ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਚੋਂ 44 ਵਿਦਿਆਰਥੀਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਇਹ ਸਾਰੇ ਖੁਦ ਨੂੰ ਕੁਆਰੰਟੀਨ ਵਿਚ ਰਹਿ ਰਹੇ ਹਨ।


Khushdeep Jassi

Content Editor

Related News