ਤੁਰਕੀ 'ਚ ਬੱਸ ਦੁਰਘਟਨਾ, ਜਰਮਨੀ ਦੇ 3 ਯਾਤਰੀਆਂ ਦੀ ਮੌਤ

10/08/2017 9:19:41 AM

ਇਸਤਾਂਬੁਲ,(ਭਾਸ਼ਾ)— ਤੁਰਕੀ 'ਚ ਇਕ ਬੱਸ ਦੁਰਘਟਨਾ 'ਚ ਜਰਮਨੀ ਦੇ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜਖ਼ਮੀ ਹੋ ਗਏ। ਦੇਸ਼ ਦੀ ਆਧਿਕਾਰਿਕ ਸਮਾਚਾਰ ਏਜੰਸੀ ਅਨੁਸਾਰ ਹਾਦਸਾ ਤੁਰਕੀ ਦੇ ਦੱਖਣੀ ਸੂਬੇ ਅੰਤਾਲਿਆ 'ਚ ਹੋਇਆ। ਬੱਸ ਤਾੜ ਦੇ ਇਕ ਰੁੱਖ ਨਾਲ ਵੱਜ ਕੇ ਉਲਟ ਗਈ। ਇਸ ਹਾਦਸੇ 'ਚ ਜਰਮਨੀ ਦੇ 3 ਯਾਤਰੀਆਂ ਦੀ ਮੌਤ ਹੋ ਗਈ ਅਤੇ ਇਕ ਬੱਚੇ ਸਮੇਤ 10 ਹੋਰ ਜਖ਼ਮੀ ਹੋ ਗਏ। ਜਖ਼ਮੀਆਂ 'ਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟ ਅਨੁਸਾਰ ਬੱਸ ਨੂੰ ਤੁਰਕੀ ਦਾ ਚਾਲਕ ਚਲਾ ਰਿਹਾ ਸੀ ਜਿਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।