ਅਮਰੀਕਾ ''ਚ ਕੋਰੋਨਾਵਾਇਰਸ ਨਾਲ ਪੀਡ਼ਤ ਦੂਜੇ ਮਰੀਜ਼ ਦੀ ਹੋਈ ਪੁਸ਼ਟੀ, 50 ਨਿਗਰਾਨੀ ''ਚ

01/24/2020 11:10:53 PM

ਵਾਸ਼ਿੰਗਟਨ - ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਸ਼ੁੱਕਰਵਾਰ ਨੂੰ ਇਕ ਮਹਿਲਾ ਦੀ ਚੀਨ ਤੋਂ ਆਉਣ ਵਾਲੇ ਘਾਤਕ ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਦੀ ਪੁਸ਼ਟੀ ਹੋਈ ਹੈ। ਦੇਸ਼ ਵਿਚ ਉਹ ਦੂਜੀ ਅਜਿਹੀ ਮਰੀਜ਼ ਹੈ, ਜਦਿਕ 50 ਹੋਰ ਸ਼ੱਕੀ ਮਰੀਜ਼ਾਂ ਦੀ ਮੈਡੀਕਲ ਜਾਂਚ ਚੱਲ ਰਹੀ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਨੇ ਵੀ ਕੋਰੋਨਾਵਾਇਰਸ ਨਾਲ ਪੀਡ਼ਤ ਆਪਣੇ ਪਹਿਲੇ ਮਰੀਜ਼ ਦੀ ਪੁਸ਼ਟੀ ਕੀਤੀ ਹੈ।

ਚੀਨ ਨੇ ਇਸ ਵਾਇਰਸ ਦੇ ਚੱਲਦੇ ਹੁਣ ਤੱਕ 26 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਹ ਬੀਮਾਰੀ ਕਈ ਏਸ਼ੀਆਈ ਦੇਸ਼ਾਂ ਅਤੇ ਅਮਰੀਕਾ ਵਿਚ ਪੁੱਜ ਚੁੱਕੀ ਹੈ ਅਤੇ ਕਰੀਬ 830 ਲੋਕਾਂ ਦੇ ਪੀਡ਼ਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ਿਕਾਗੋ ਦੇ ਜਨ ਸਿਹਤ ਵਿਭਾਗ ਦੇ ਕਮਿਸ਼ਨਰ ਐਲੀਸਨ ਅਰਵਾਡੀ ਨੇ ਨਵੇਂ ਮਰੀਜ਼ ਦੇ ਬਾਰੇ ਵਿਚ ਆਖਿਆ ਕਿ ਮੈਨੂੰ ਇਹ ਆਖਦੇ ਹੋਏ ਖੁਸ਼ੀ ਹੋ ਰਹੀ ਹੈ ਉਸ 'ਤੇ ਇਲਾਜ ਦਾ ਠੀਕ ਅਸਰ ਹੋ ਰਿਹਾ ਹੈ ਅਤੇ ਉਸ ਦੀ ਸਥਿਤੀ ਸਥਿਰ ਹੈ।


Khushdeep Jassi

Content Editor

Related News