ਪੁਲਸ ਨੇ ਸ਼ਖਸ ਤੋਂ 300 ਵਾਰ ਲਗਵਾਈਆਂ ਬੈਠਕਾਂ, ਤੜਫ਼-ਤੜਫ਼ ਕੇ ਹੋਈ ਮੌਤ

04/08/2021 5:57:38 PM

ਮਨੀਲਾ (ਬਿਊਰੋ): ਫਿਲੀਪੀਨਜ਼ ਵਿਚ ਇਕ ਸ਼ਖਸ ਵੱਲੋਂ ਤਾਲਾਬੰਦੀ ਨਿਯਮ ਤੋੜੇ ਜਾਣ 'ਤੇ ਪੁਲਸ ਨੇ ਉਸ ਨੂੰ ਫੜ ਲਿਆ। ਇਸ ਮਗਰੋਂ ਸ਼ਖਸ ਤੋਂ ਸੈਂਕੜੇ ਬੈਠਕਾਂ ਲਗਵਾਈਆਂ, ਜਿਸ ਕਾਰਨ ਸ਼ਖਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਦੀ ਜਾਨ ਚਲੀ ਗਈ। ਹੁਣ ਇਸ ਮਾਮਲੇ ਵਿਚ ਪੁਲਸ 'ਤੇ ਦਬਾਅ ਬਣਿਆ ਹੋਇਆ ਹੈ। 

ਜਾਣਕਾਰੀ ਮੁਤਾਬਕ ਮਨੀਲਾ ਦੇ ਇਕ ਸੂਬੇ ਵਿਚ 28 ਸਾਲ ਦਾ ਡੇਰੇਨ ਪਾਣੀ ਲੈਣ ਲਈ ਬਾਹਰ ਆਇਆ ਸੀ ਭਾਵੇਂਕਿ ਤਾਲਾਬੰਦੀ ਹੋਣ ਕਾਰਨ ਉਸ ਨੂੰ ਇਕ ਸਥਾਨਕ ਗਰੁੱਪ ਨੇ ਫੜ ਲਿਆ ਅਤੇ ਸਥਾਨਕ ਪੁਲਸ ਸਟੇਸ਼ਨ ਲਿਜਾਇਆ ਗਿਆ। ਪੁਲਸ ਸਟੇਸ਼ਨ ਵਿਚ ਉਸ ਨੂੰ ਸੈਂਕੜੇ ਬੈਠਕਾਂ ਲਗਾਉਣੀਆਂ ਪਈਆਂ। ਡੇਰੇਨ ਜਦੋਂ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਪਾਰਟਨਰ ਨੂੰ ਦੱਸਿਆ ਕਿ ਉਸ ਨੂੰ ਕਾਫੀ ਦਰਦ ਹੋ ਰਿਹਾ ਹੈ। ਜੀ.ਐੱਮ.ਏ. ਨਿਊਜ਼ ਨਾਲ ਗੱਲਬਾਤ ਵਿਚ ਇਸ ਮਹਿਲਾ ਨੇ ਕਿਹਾ ਕਿ ਮੇਰੇ ਪਾਰਟਨਰ ਨੂੰ ਦਿਲ ਸੰਬੰਧੀ ਸਮੱਸਿਆ ਹੈ ਅਤੇ ਉਹ ਕਾਫੀ ਦਰਦ ਵਿਚ ਸੀ। ਮੈਂ ਉਸ ਤੋਂ ਤਬੀਅਤ ਖਰਾਬ ਹੋਣ ਦਾ ਕਾਰਨ ਪੁੱਛਿਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖ਼ੌਫ਼, ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈ ਅਸਥਾਈ ਰੋਕ

ਇਸ 'ਤੇ ਡੇਰੇਨ ਨੇ ਮੈਨੂੰ ਦੱਸਿਆ ਸੀ ਕਿ ਪੁਲਸ ਵਾਲਿਆਂ ਨੇ ਉਸ ਨੂੰ 100 ਬੈਠਕਾਂ ਲਗਾਉਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਉਸ ਨੂੰ 300 ਬੈਠਕਾਂ ਲਗਾਉਣੀਆਂ ਪਈਆਂ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ ਸੀ। ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਡੇਰੇਨ ਨੂੰ 100 ਦੀ ਬਜਾਏ 300 ਬੈਠਕਾਂ ਕਿਉਂ ਲਗਾਉਣੀਆਂ ਪਈਆਂ। ਇਸ 'ਤੇ ਮਹਿਲਾ ਨੇ ਕਿਹਾ ਕਿ ਅਸਲ ਵਿਚ ਉੱਥੇ ਸਜ਼ਾ ਪਾਏ ਹੋਰ ਲੋਕ ਬੈਠਕ ਕੱਢਣ ਦੌਰਾਨ ਇਕ ਲੈਅ ਵਿਚ ਨਹੀਂ ਸਨ, ਜਿਸ ਕਾਰਨ ਪੁਲਸ ਵਾਲੇ ਉਹਨਾਂ ਦੀ ਸਜ਼ਾ ਵਧਾਈ ਜਾ ਰਹੇ ਸਨ। ਇਸ ਮਹਿਲਾ ਨੇ ਸਥਾਨਕ ਮੀਡੀਆ ਨੂੰ ਇਕ ਵੀਡੀਓ ਵੀ ਦਿਖਾਇਆ ਹੈ ਜਿਸ ਵਿਚ ਡੇਰੇਨ ਨੂੰ ਲੰਗੜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਇਲਾਵਾ ਡੇਰੇਨ ਨੂੰ ਆਪਣੇ ਬਾਥਰੂਮ ਵਿਚ ਜਾਣ ਲਈ ਰੀਂਗ ਕੇ ਜਾਣਾ ਪਿਆ ਸੀ। 

ਡੇਰੇਨ ਦੇ ਕਜ਼ਨ ਐਡ੍ਰੀਆਨ ਨੇ ਇਸ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ। ਐਡ੍ਰੀਯਾਨ ਦਾ ਡੇਰੇਨ ਨਾਲ ਜੁੜਿਆ ਫੇਸਬੁੱਕ ਪੋਸਟ ਵਾਇਰਲ ਹੋ ਰਿਹਾ ਹੈ। ਇੱਥੇ ਦੱਸ ਦਈਏ ਕਿ ਫਿਲੀਪੀਨਜ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 6 ਅਪ੍ਰੈਲ ਤੱਕ ਇਸ ਦੇਸ਼ ਵਿਚ 8 ਲੱਖ ਤੋਂ ਵੱਧ ਕੇਸ ਸਨ ਅਤੇ ਇੱਥੇ ਇਸ ਮਹਾਮਾਰੀ ਨਾਲ ਹੁਣ ਤੱਕ 13 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਫਿਲੀਪੀਨਜ਼ ਵਿਚ ਕੁਆਰੰਟੀਨ ਨਿਯਮ ਅਤੇ ਕੋਰੋਨਾ ਗਾਈਡਲਾਈਨਜ਼ ਨੂੰ ਤੋੜਨ ਕਾਰਨ ਕਈ ਲੋਕਾਂ ਨੂੰ  ਸਖ਼ਤ ਸਜ਼ਾ ਦਿੱਤੀ ਗਈ ਸੀ। ਇਹਨਾਂ ਵਿਚੋਂ ਕਈ ਲੋਕਾਂ ਨੂੰ ਕੁੱਤਿਆਂ ਦੇ ਪਿੰਜ਼ਰੇ ਵਿਚ ਅਤੇ ਕੁਝ ਲੋਕਾਂ ਨੂੰ ਭਿਆਨਕ ਗਰਮੀ ਵਾਲੀ ਦੁਪਹਿਰ ਵਿਚ ਬਾਹਰ ਬਿਠਾ ਦਿੱਤਾ ਗਿਆ ਸੀ।

ਨੋਟ- ਪੁਲਸ ਨੇ ਸ਼ਖਸ ਤੋਂ 300 ਵਾਰ ਲਗਵਾਈਆਂ ਬੈਠਕਾਂ, ਤੜਫ਼-ਤੜਫ਼ ਕੇ ਹੋਈ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News