ਤੁਰਕੀ ਫੌਜ ਦੇ ਜਵਾਬੀ ਹਮਲੇ ''ਚ 28 ਕੁਰਦਿਸ਼ ਅੱਤਵਾਦੀਆਂ ਦੀ ਮੌਤ

05/05/2019 8:54:41 AM

ਅੰਕਾਰਾ— ਤੁਰਕੀ 'ਚ ਕੁਰਦਿਸ਼ ਵਰਕਰ ਪਾਰਟੀ (ਪੀ. ਕੇ. ਕੇ.) ਦੇ ਹਮਲੇ ਦਾ ਜਵਾਬ ਦਿੰਦਿਆਂ ਫੌਜ ਨੇ 28 ਕੁਰਦਿਸ਼ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਤੁਰਕੀ ਦੇ ਦੱਖਣੀ-ਪੂਰਬੀ ਸੂਬੇ ਹੱਕਾਰੀ 'ਚ ਸ਼ਨੀਵਾਰ ਨੂੰ ਪੀ. ਕੇ. ਕੇ. ਦੇ ਅੱਤਵਾਦੀਆਂ ਨੇ ਮੋਟਰਾਰ ਨਾਲ ਹਮਲਾ ਕੀਤਾ ਸੀ, ਜਿਸ 'ਚ 3 ਫੌਜੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਜ਼ਖਮੀ ਹੋ ਗਿਆ ਸੀ।
ਮੰਤਰਾਲੇ ਮੁਤਾਬਕ ਇਹ ਹਮਲਾ ਫੌਜ ਦੇ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਜਵਾਬੀ ਕਾਰਵਾਈ ਕਰਦੇ ਹੋਏ ਫੌਜ ਨੇ ਹੱਕਾਰੀ ਅਤੇ ਸੀਰੀਆ ਰਿਫਾਤ ਖੇਤਰ 'ਚ ਹਵਾਈ ਅਤੇ ਤੋਪ ਨਾਲ ਹਮਲੇ ਕੀਤੇ, ਜਿਸ 'ਚ 28 ਕੁਰਦਿਸ਼ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤੁਰਕੀ, ਅਮਰੀਕਾ ਅਤੇ ਯੂਰਪੀਅਨ ਸੰਘ ਪੀ. ਕੇ. ਕੇ. ਨੂੰ ਅੱਤਵਾਦੀ ਸੰਗਠਨ ਮੰਨਦਾ ਹੈ। ਇਸ ਸੰਗਠਨ ਨੇ ਸਾਲ 1984 ਤੋਂ ਤੁਰਕੀ ਦੇ ਖਿਲਾਫ ਵਿਦਰੋਹ ਛੇੜਿਆ ਹੋਇਆ ਹੈ।