ਪੱਛਮੀ ਅਫਰੀਕਾ ਦੇ ਤੱਟ ''ਤੇ ਕਿਸ਼ਤੀ ਪਲਟਣ ਕਾਰਣ 27 ਲੋਕਾਂ ਦੀ ਮੌਤ

08/07/2020 7:45:03 PM

ਡਕਾਰ: ਪੱਛਮੀ ਅਫਰੀਕਾ ਵਿਚ ਮਾਰਟਾਨੀਆ ਤੇ ਪੱਛਮੀ ਸਹਾਰਾ ਦੇ ਵਿਚਾਲੇ ਤੱਟ 'ਤੇ ਇਕ ਕਿਸ਼ਤੀ ਦੇ ਪਲਟਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੀ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਵੀਰਵਾਰ ਨੂੰ ਹੋਏ ਇਸ ਹਾਦਸੇ ਵਿਚ 40 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। 

ਅੰਤਰਰਾਸ਼ਟਰੀ ਪਰਵਾਸ ਸੰਗਠਨ ਦੀ ਮਾਰਟਾਨੀਆ ਮਿਸ਼ਨ ਦੀ ਮੁਖੀ ਲਾਰਾ ਲੁੰਗਾਰੋਟੀ ਨੇ ਕਿਹਾ ਕਿ ਕੋਵਿਡ-19 ਦੌਰਾਨ ਆਵਾਜਾਈ 'ਤੇ ਰੋਕ ਦੇ ਬਾਵਜੂਦ ਪਰਵਾਸੀ ਜੋਖਿਮ ਚੁੱਕ ਕੇ ਯਾਤਰਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਇਹ ਕਿਸ਼ਤੀ ਕੁਝ ਦਿਨ ਪਹਿਲਾਂ ਪੱਛਮੀ ਸਹਾਰਾ ਦੇ ਡਾਖਲਾ ਤੋਂ ਰਵਾਨਾ ਹੋਈ ਸੀ ਤੇ ਸਪੇਨ ਦੇ ਕੇਨੇਰੀ ਟਾਪੂ ਸਮੂਹ ਵੱਲ ਵਧ ਰਹੀ ਸੀ। ਇਸ ਦੌਰਾਨ ਇਸ ਦੇ ਇੰਜਨ ਵਿਚ ਗੜਬੜੀ ਹੋਈ ਤੇ ਇਸ ਵਿਚ ਸਵਾਰ ਯਾਤਰੀ ਸਮੁੰਦਰ ਵਿਚ ਫਸ ਗਏ।

Baljit Singh

This news is Content Editor Baljit Singh