ਕੀਨੀਆ ''ਚ ਬੱਸ ਤੇ ਟੈਂਕਰ ''ਚ ਹੋਈ ਭਿਆਨਕ ਟੱਕਰ, 26 ਲੋਕ ਮਰੇ

04/25/2017 1:08:54 PM

ਮੋਮਬਾਸਾ— ਕੀਨੀਆ ਦੀ ਰਾਜਧਾਨੀ ਨੈਰੋਬੀ ਅਤੇ ਬੰਦਰਗਾਹ ਸ਼ਹਿਰ ਮੋਮਬਾਸਾ ਨੂੰ ਜੋੜਨ ਵਾਲੇ ਮੁੱਖ ਹਾਈਵੇਅ ''ਤੇ ਸੋਮਵਾਰ ਦੇਰ ਰਾਤ ਇਕ ਯਾਤਰੀ ਬੱਸ ਅਤੇ ਇਕ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਫੋਨ ''ਤੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਹਾਦਸਾ ਕਿਬਵਜੋ ਖੇਤਰ ''ਚ ਵਾਪਰਿਆ। ਬੱਸ ਡਰਾਈਵਰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟੈਂਕਰ ਨਾਲ ਬੱਸ ਦੀ ਟੱਕਰ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ''ਚ ਕੁਝ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬੱਸ ਨੈਰੋਬੀ ਤੋਂ ਮੋਮਬਾਸਾ ਆ ਰਹੀ ਸੀ। ਹਾਦਸੇ ਵਿਚ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦੀ ਸ਼ੰਕਾ ਹੈ।

Tanu

This news is News Editor Tanu