ਮਾਰੀਟਾਨਿਆ ਸਰਹੱਦ ''ਤੇ ਨਿਸ਼ਾਨਾ ਬਣਾ ਕੇ ਕੀਤੇ ਹਮਲੇ ''ਚ ਮਾਲੀ ਦੇ 24 ਫੌਜੀਆਂ ਦੀ ਮੌਤ

06/16/2020 9:37:26 AM

ਬਮਾਕੋ- ਮਾਰੀਟਾਨੀਆ ਨਾਲ ਲੱਗਦੀ ਮਾਲੀ ਦੀ ਸਰਹੱਦ ਨੇੜਲੇ ਸਿਗੌ ਖੇਤਰ ਵਿਚ ਫੌਜ ਦੇ ਇਕ ਗਸ਼ਤੀ ਦਲ 'ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਮਾਲੀ ਦੇ 24 ਫੌਜੀਆਂ ਦੀ ਮੌਤ ਹੋ ਗਈ।


ਮਾਲੀ ਦੀ ਹਥਿਆਰਬੰਦ ਫੌਜ ਨੇ ਸੋਮਵਾਰ ਨੂੰ ਦੱਸਿਆ ਕਿ ਮਾਰੀਟਾਨੀਆ ਸਰਹੱਦ ਤੋਂ 100 ਕਿਲੋਮੀਟਰ ਬਾਉਕਾ ਵਿਚ ਐਤਵਾਰ ਨੂੰ ਹਮਲੇ ਵਿਚ 8 ਫੌਜੀ ਹੀ ਬਚ ਸਕੇ। ਫੌਜ ਨੇ ਦੱਸਿਆ ਕਿ ਹਮਲੇ ਵਿਚ ਚਾਰ ਵਾਹਨ ਵੀ ਨੁਕਸਾਨੇ ਗਏ ਹਨ। ਮਾਲੀ ਵਿਚ ਸੁਰੱਖਿਆ ਪ੍ਰਬੰਧ ਪਿਛਲੇ ਕੁੱਝ ਸਾਲਾਂ ਤੋਂ ਖਰਾਬ ਹੁੰਦੇ ਜਾ ਰਹੇ ਹਨ। ਇੱਥੇ ਅਲ-ਕਾਇਦਾ ਅਤੇ ਇਸਲਾਮਕ ਸਟੇਟ ਨਾਲ ਜੁੜੇ ਅੱਤਵਾਦੀ ਮੌਜੂਦ ਹਨ ਅਤੇ ਲਗਾਤਾਰ ਹਮਲੇ ਕਰਦੇ ਰਹਿੰਦੇ ਹਨ।  
 


Lalita Mam

Content Editor

Related News