ਕਿਚਨ ਪਾਈਪ ਠੀਕ ਕਰਨ ''ਤੇ ਪਲੰਬਰ ਨੇ ਮੰਗੇ 4 ਲੱਖ, ਬਿੱਲ ਵਾਇਰਲ

05/03/2021 5:38:07 PM

ਲੰਡਨ (ਬਿਊਰੋ): ਬ੍ਰਿਟੇਨ ਦਾ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਲੰਬਰ ਆਪਣੀ ਮਨਮਰਜ਼ੀ ਵਾਲੀ ਰੇਟ ਲਿਸਟ ਕਾਰਨ ਸੁਰਖੀਆਂ ਵਿਚ ਹੈ। ਅਸਲ ਵਿਚ ਇਹ ਸ਼ਖਸ ਇਕ ਵਿਦਿਆਰਥੀ ਦੇ ਘਰ ਪਹੁੰਚਿਆ ਅਤੇ ਇਕ ਟੁੱਟੇ ਹੋਏ ਪਾਈਪ ਨੂੰ ਠੀਕ ਕਰਨ ਲਈ 4 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ। ਇਹ ਦੇਖ ਕੇ ਏਸ਼ਲੇ ਡਗਲਸ ਨਾਮ ਦਾ ਵਿਦਿਆਰਥੀ ਵੀ ਹੈਰਾਨ-ਪਰੇਸ਼ਾਨ ਹੋ ਗਿਆ। 

PunjabKesari

23 ਸਾਲਾ ਐਸ਼ਲੇ ਹੈਂਟਸ ਵਿਚ ਰਹਿੰਦਾ ਹੈ। ਉਸ ਨੇ 'ਦੀ ਸਨ' ਨਾਲ ਗੱਲਬਾਤ ਵਿਚ ਦੱਸਿਆ ਕਿ ਮੈਂ ਦੇਖਿਆ ਕਿ ਮੇਰੇ ਕਿਚਨ ਵਿਚ ਕਾਫੀ ਪਾਣੀ ਭਰ ਗਿਆ ਹੈ ਕਿਉਂਕਿ ਕਿਚਨ ਦੇ ਸਿੰਕ ਵਿਚ ਜਿਹੜਾ ਪਾਈਪ ਲੱਗਿਆ ਸੀ ਉਹ ਟੁੱਟ ਗਿਆ ਸੀ। ਇਸ ਦੇ ਇਲਾਵਾ ਕਾਫੀ ਪਾਣੀ ਵੱਗ ਰਿਹਾ ਸੀ। ਇਸ ਮਗਰੋਂ ਮੈਂ ਤੁਰੰਤ ਪਲੰਬਰ ਸਰਵਿਸ ਦੇ ਪਲੰਬਰ ਮੇਹਦੀ ਪੈਰਵੀ ਨੂੰ ਬੁਲਾਇਆ। ਏਸ਼ਲੇ ਨੇ ਅੱਗੇ ਕਿਹਾ ਕਿ ਸ਼ੁਰੂਆਤ ਵਿਚ ਮੈਂ ਸ਼ਖਸ ਤੋਂ ਪੈਸਿਆਂ ਬਾਰੇ ਪੁੱਛਿਆ ਸੀ ਪਰ ਇਸ ਪਲੰਬਰ ਨੇ ਮੇਰੇ ਸਵਾਲਾਂ ਨੂੰ ਪੂਰੀ ਤਰ੍ਹਾਂ ਅਣਸੁਣਾ ਕਰ ਦਿੱਤਾ ਅਤੇ ਆਪਣੇ ਕੰਮ ਵਿਚ ਲੱਗਿਆ ਰਿਹਾ। ਫਿਰ ਕੰਮ ਪੂਰਾ ਹੋਣ ਦੇ ਬਾਅਦ ਇਸ ਸ਼ਖਸ ਨੇ ਮੇਰਾ ਲੱਗਭਗ 3900 ਪੌਂਡ (ਲੱਗਭਗ 4 ਲੱਖ) ਦਾ ਬਿੱਲ ਬਣਾ ਦਿੱਤਾ।

PunjabKesari

ਏਸ਼ਲੇ ਨੇ ਕਿਹਾ ਕਿ ਇਹ ਸ਼ਖਸ ਮੇਰੇ ਤੋਂ ਉਸੇ ਵੇਲੇ ਪੈਸੇ ਮੰਗਣ ਲੱਗਾ। ਉੱਥੇ ਇਸ ਬਾਰੇ ਵਿਚ ਮੇਹਦੀ ਨੇ ਦੀ ਸਨ ਨੂੰ ਕਿਹਾ ਕਿ ਮੈਂ ਆਪਣੀ ਸਰਵਿਸ ਦੇ ਇਕ ਘੰਟੇ ਦੇ 1 ਕਰੋੜ ਵੀ ਮੰਗ ਸਕਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਕਿਸੇ ਨੂੰ ਫਰਕ ਪੈਣਾ ਚਾਹੀਦਾ ਹੈ। ਮੈਂ ਆਪਣੇ ਗਿਆਨ ਅਤੇ ਮੁਹਾਰਤ ਮੁਤਾਬਕ ਪੈਸੇ ਚਾਰਜ ਕਰਦਾ ਹਾਂ। ਉੱਥੇ ਇਸ ਮਾਮਲੇ ਵਿਚ ਗੱਲ ਕਰਦਿਆਂ ਪਲਬਿੰਗ ਸਰਵਿਸ ਦੇ ਪਲੰਬਰ ਨੀਲ ਡਗਲਸ ਨੇ ਕਿਹਾ ਕਿ ਇਹ ਕੰਮ ਆਰਾਮ ਨਾਲ 250 ਪੌਂਡ ਮਤਲਬ 25 ਹਜ਼ਾਰ ਰੁਪਏ ਵਿਚ ਹੋ ਸਕਦਾ ਸੀ ਅਤੇ ਇਹ ਸਾਫ ਹੈ ਕਿ ਉਹ ਸ਼ਖਸ ਇਸ ਵਿਦਿਆਰਥੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਾਮਲੇ ਵਿਚ ਏਸ਼ਲੇ ਹੁਣ ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ ਬਾਰੇ ਸੋਚ ਰਿਹਾ ਹੈ।


Vandana

Content Editor

Related News